ਮਮਤਾ ਦੀ ਮੂਰਤ……

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਮਾਂ ਮੇਰੀ ਮਮਤਾ ਦੀ ਮੂਰਤ,
ਪਿਆਰ ਬੜਾ ਮੈਨੂੰ ਕਰਦੀ ਹੈ।
ਦੁੱਖ ਹੋਵੇ ਜਦੋਂ ਮੈਨੂੰ ਕੋਈ,
ਉਹ ਵੀ ਅੱਖੀਆਂ ਭਰਦੀ ਹੈ।
ਮਾਂ ਮੇਰੀ….
ਹਰ ਮੋੜ ਤੇ ਭੀੜ ਦੇ ਵਿੱਚ,
ਹੱਥ ਮੇਰਾ ਉਹ ਫੜ੍ਹਦੀ ਹੈ।
ਜਿੱਤਣ ਵਾਲ਼ੀ ਹਰ ਮੁਸ਼ਕਿਲ ਨੂੰ,
ਕਦੇ ਵੀ ਨਾ ਹਰਦੀ ਹੈ।
ਮਾਂ ਮੇਰੀ….
ਦੁਨੀਆਂ ਦੇ ਤਾਹਨੇ-ਮਿਹਣੇ ਉਹ,
ਆਪਣੇ ਲਈ ਤਾਂ ਜ਼ਰਦੀ ਹੈ।
ਪਰ ਕਹੇ ਕੋਈ ਮੈਨੂੰ ਮਾੜਾ ਜੇ,
ਫਿਰ ਮਾਰੇ ਜਾਂ ਮਰਦੀ ਹੈ।
ਮਾਂ ਮੇਰੀ….
ਧੁੱਪੇ ਸੜਨ ਨਾ ਦੇਵੇ ਕਦੀ,
ਛਾਂ ਬਣ ਕੇ ਉਹ ਖੜ੍ਹਦੀ ਹੈ।
ਉਹ ਨੀਂਹ ਮਕਾਨ ਦੀ ‘ ਮਨਜੀਤ’,
ਓਹਦੇ ਨਾਲ਼ ਹੀ ਸ਼ੋਭਾ ਘਰਦੀ ਹੈ।
ਮਾਂ ਮੇਰੀ ਮਮਤਾ ਦੀ ਮੂਰਤ,
ਪਿਆਰ ਬੜਾ ਮੈਨੂੰ ਕਰਦੀ ਹੈ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਮਾਂ ਹੈ….
Next articleਮਾਂ ਦਿਵਸ ਮੌਕੇ