*ਮਾਂ ਮੇਰੀ ਨੇ*

ਰਾਜ ਦਵਿੰਦਰ

(ਸਮਾਜ ਵੀਕਲੀ)

ਮਾਂ ਮੇਰੀ ਨੇ ਦਿਨ ਕੱਟ ਲੈ, ਪਾ ਕੇ ਘਸਿਆਂ ਸੂਟਾਂ ਨੂੰ
ਸੀ ਚੁੰਨੀ ਦਾ ਰੰਗ ਉੱਡਿਆ,ਸਿਓਕੇ ਉਧੜੀਆਂ ਚੂਕਾਂ ਨੂੰ
ਮਾਂ ਮੇਰੀ ਨੇ ਦਿਨ ਕੱਟ ਲੈ, ਪਾ ਕੇ ਘਸਿਆ ਸੂਟਾਂ ਨੂੰ

ਬੜੀ ਗਰੀਬੀ ਵੇਖੀ ਮਾਂ ਨੇ,ਮੈਥੋਂ ਬਿਆਨੀ ਜਾਵੇ ਨਾ
ਸਬਰ ਸਿਦਕ ਦੀ ਮੂਰਤ ਨੇ,ਕੀਤੇ ਲੋਕ ਵਿਖਾਵੇ ਨਾ
ਕਈ ਸਿਆਲ ਕੱਢ ਲੈਂਦੀ, ਧੋਅ ਕੇ ਪੁਰਾਣੇ ਬੂਟਾਂ ਨੂੰ
ਮਾਂ ਮੇਰੀ ਨੇ ਦਿਨ ਕੱਟ ਲੈ, ਪਾ ਕੇ ਘਸਿਆਂ ਸੂਟਾਂ ਨੂੰ

ਅਜੇ ਤੀਕ,ਮੈਨੂੰ ਯਾਦ ਆ, ਜਦ ਮੈ ਛੋਟਾ ਹੁੰਦਾ ਸੀ
ਹਾਏ ਮਾਂ ਮਰ’ਜੇ ਕਹਿ ਗਲ ਲਾਉਂਦੀ,ਜਦ ਮੈ ਰੋਂਦਾ ਸੀ
ਵਿਅਰਥ ਜਾਣ ਨਾ ਦਿੰਦੀ ਸੀ,ਮੇਰੇ ਦਿਲ ਦੀਆਂ ਹੂਕਾਂ ਨੂੰ
ਮਾਂ ਮੇਰੀ ਨੇ ਦਿਨ ਕੱਟ ਲੈ, ਪਾ ਕੇ ਘਸਿਆਂ ਸੂਟਾਂ ਨੂੰ

ਲੱਖ ਮੁਸੀਬਤਾਂ ਝੱਲਦੀ ਰਹੀ ਮਾਂ,ਮੈਨੂੰ ਪਾਲਣ ਲਈ
ਅੱਜ ਦੋ ਵਕਤ ਦੀ ਰੋਟੀ ਸਰੇ ਨਾ,ਮਾਂ ਨੂੰ ਖੁਵਾਲਣ ਲਈ
ਬਿਰਧ ਆਸ਼ਰਮ ਛੱਡ ਆਵਾਂ,ਕਿਵੇਂ ਰੱਬ ਦਿਆਂ ਦੂਤਾਂ ਨੂੰ
ਮਾਂ ਮੇਰੀ ਨੇ ਦਿਨ ਕੱਟ ਲੈ, ਪਾ ਕੇ ਘਸਿਆਂ ਸੂਟਾਂ ਨੂੰ

ਕਈ ਜਨਮ, ਨਈ ਦੇ ਹੋਣਾ, ਸਾਥੋਂ ਕਰਜ਼ਾ ਮਾਵਾਂ ਦਾ
ਕਾਹਤੋਂ ਉਜਾੜੇ ਬਾਗ ਦਵਿੰਦਰ”,ਮਮਤਾ ਦੀਆਂ ਛਾਵਾਂ ਦਾ
ਮੇਰੇ ਦੇਵਣ ਗੀਤ ਸੁਨੇਹਾ, ਬੇ-ਮੁੱਖ ਹੋਇ ਸਪੂਤਾਂ ਨੂੰ
ਮਾਂ ਮੇਰੀ ਨੇ ਦਿਨ ਕੱਟ ਲੈ, ਪਾ ਕੇ ਘਸਿਆਂ ਸੂਟਾਂ ਨੂੰ

*ਰਾਜ ਦਵਿੰਦਰ”

ਬਿਆਸ* , ਮੋ: 81461-27393,

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਇੱਕ ਮਿੱਠੜਾ ਅਹਿਸਾਸ
Next article*ਮਾਂ ਦੀ ਯਾਦ……..*