(ਸਮਾਜ ਵੀਕਲੀ)
ਮਾਂ ਦਾ ਰੁਤਬਾ ਹੈ ਸਭ ਤੋਂ ਉੱਚਾ ਰਿਸ਼ਤਿਆਂ ਵਿੱਚ,
ਜਿਸ ਨੂੰ ਭੁੱਲ ਕੇ ਵੀ ਭੁਲਾਇਆ ਨ੍ਹੀਂ ਜਾ ਸਕਦਾ।
ਅਰਸ਼ਾਂ ਵਿੱਚ ਸਭ ਤੋਂ ਉੱਚਾ ਚਮਕੇ,
ਦਿਖਾਵਿਆਂ ਵਿੱਚ ਇਸਨੂੰ ਦਿਖਾਇਆ ਨ੍ਹੀਂ ਜਾ ਸਕਦਾ।
ਸੁੱਚਾ ਪਿਆਰ ਆਪਣੇ ਬੱਚਿਆਂ ਤਾਂਈਂ,
ਹੋਰ ਕੋਈ ਰਿਸ਼ਤਾ ਨਿਭੇ ਨਾ ਇਹਦੇ ਵਾਂਗਰਾਂ।
ਹੋਂਦ ਤੋਂ ਲੈ ਕੇ ਬੱਚੇ ਦੇ ਜਨਮ ਤੇ ਉਸ ਤੋਂ ਬਾਅਦ,
ਜੋੜ ਕੇ ਰੱਖਦੀਆਂ ਨਾਲ ਅਪਣੇ, ਮਾਂ ਦੀਆਂ ਆਂਦਰਾਂ।
ਮਾਂ ਚਾਹੇ ਉਸਨੂੰ ਸ਼ੇਰ ਬਣਾਵੇ ਜਾਂ ਸ਼ੇਰ ਦਾ ਬਾਪ,
ਭਾਵੇਂ ਇਸ ਵਿੱਚ ਪੁੰਨ ਮਿਲਦਾ ਹੋਵੇ ਜਾਂ ਪਾਪ।
ਮਾਂ ਬੱਚੇ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ,
ਚਾਹੇ ਖੋਣਾ ਪਵੇ ਆਪਣਾ ਮੂਲ ਜਾਂ ਅਪਣਾ ਆਪ
ਆਂਚ ਬੱਚੇ ਨੂੰ ਆਉਣ ਨਾ ਦੇਵੇ ਭਾਵੇਂ,
ਅੱਗ ਵਿੱਚ ਸੜ- ਭੁੱਜ ਰਹੀ ਹੋਵੇ ਆਪ।
ਬਾਬੇ ਨਾਨਕ ਵੀ ਹੋਕਾ ਦਿੱਤਾ ਨਹੀਂ ਲੱਭਣਾ ਇਹ ਰਿਸ਼ਤਾ,
ਜਿਹੜੀ ਰਾਜਿਆਂ ਨੂੰ ਦੇਵੇ ਜਨਮ, ਭੂੰਜੇ ਸੌਂਕੇ ਕੱਟੇ ਰਾਤ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly