(ਸਮਾਜ ਵੀਕਲੀ)
ਉਹ ਵੀ ਵੇਲਾ ਸੀ ਤੇ ਅੱਜ ਵੀ ਵੇਲਾ ਆ ਅੱਜ ਅਸੀਂ ਬੇਕਾਰ ਬਣ ਗਏ ਆ।
ਕਦੇ ਰਿਸ਼ਤੇਦਾਰ ਆਪਣੇ ਹੁੰਦੇ ਸੀ ਅੱਜ ਆਪਣੇ ਵੀ ਰਿਸ਼ਤੇਦਾਰ ਬਣ ਗਏ ਆ।
ਸੱਚੀਂ ਆਪਣੇ ਵੀ ਰਿਸ਼ਤੇਦਾਰ ਬਣ……..
1
ਮੋਹ ਦੀਆਂ ਤੰਦਾਂ ਟੁੱਟ ਗਈਆ ਰੀਝਾਂ ਦੀ ਤਾਣੀ ਚੋਂ।
ਸਾਂਝੀਵਾਲਤਾ ਦੀ ਸਿਖ ਮਿਲਦੀ ਸੀ ਕਿੱਸੇ ਕਹਾਣੀ ਚੋਂ।
ਨਫ਼ਰਤ ਈਰਖਾ ਵਧ ਗਈ ਇਨੀਂ ਜ਼ਿਆਦਾ ਲੋਕੀਂ ਹੁਸ਼ਿਆਰ ਬਣ ਗਏ ਆ।
ਕਦੇ ਰਿਸ਼ਤੇਦਾਰ ਆਪਣੇ ਹੁੰਦੇ ਸੀ ਅੱਜ ਆਪਣੇ ਵੀ ਰਿਸ਼ਤੇਦਾਰ ਬਣ ਗਏ ਆ।
ਸੱਚੀਂ ਆਪਣੇ ਵੀ ਰਿਸ਼ਤੇਦਾਰ………
2
ਨਾ ਬੋਹੜ ਦੀਆਂ ਛਾਵਾਂ ਰਹੀਆਂ ਨਾ ਪਹਿਲਾਂ ਵਰਗੀਆਂ ਮਾਵਾਂ ਨੇ।
ਨਾ ਪਿਆਰ ਨਾ ਖਿੱਚ ਰਹੀ ਤਾਈਓ ਸੁੰਨ ਸਾਨ ਉਹ ਰਾਵਾਂ ਨੇ।
ਜਿਥੇ ਜਾਇਆਂ ਕਰਦੇ ਸੀ ਵੱਲਕੇ ਉਹੀ ਅੱਜ ਭਾਰ ਬਣ ਗਏ ਆ।
ਕਦੇ ਰਿਸ਼ਤੇਦਾਰ ਆਪਣੇ ਹੁੰਦੇ ਸੀ ਅੱਜ ਆਪਣੇ ਵੀ ਰਿਸ਼ਤੇਦਾਰ ਬਣ ਗਏ ਆ।
ਸੱਚੀਂ ਆਪਣੇ ਵੀ ਰਿਸ਼ਤੇਦਾਰ……..
3
ਗੱਲਾਂ ਇਕ ਦੂਜੇ ਦੀਆਂ ਕਰ ਕਰ ਕੇ ਇਨਾਂ ਪਾੜਾ ਪਾ ਦਿੰਦੇ।
ਨਰਿੰਦਰ ਲੜੋਈ ਗੱਲ ਕੀ ਕਰਨੀ ਲੋਕੀਂ ਸ਼ਰਮ ਈ ਲਾਹ ਦਿੰਦੇ।
ਕੀ ਕਿਸੇ ਨੇ ਯਾਰ ਬਣਾਉਣੇ ਮਤਲਬ ਪ੍ਰਸਤ ਯਾਰ ਬਣ ਗਏ ਆ।
ਕਦੇ ਰਿਸ਼ਤੇਦਾਰ ਆਪਣੇ ਹੁੰਦੇ ਸੀ ਅੱਜ ਆਪਣੇ ਵੀ ਰਿਸ਼ਤੇਦਾਰ ਬਣ ਗਏ ਆ।
ਸੱਚੀਂ ਆਪਣੇ ਵੀ ਰਿਸ਼ਤੇਦਾਰ……..
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly