ਮਰਹੂਮ ਇੰਜ: ਜੇ.ਬੀ. ਕੋਚਰ ਦੀ ਅੰਤਿਮ ਅਰਦਾਸ ਮੌਕੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ

ਪਦਮਸ਼੍ਰੀ ਡਾ. ਸੁਰਜੀਤ ਪਾਤਰ ਅਤੇ ਹੋਰ ਨਾਮੀ ਸ਼ਖਸੀਅਤਾਂ ਨੇ ਕੀਤਾ ਡਾ. ਗੁਰਚਰਨ ਕੌਰ ਕੋਚਰ ਤੇ ਪਰਿਵਾਰ ਨਾਲ਼ ਦੁੱਖ ਸਾਂਝਾ

ਲੁਧਿਆਣਾ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਉੱਘੇੇ ਸਮਾਜ ਸੇਵੀ ਅਤੇ ਸਾਹਿਤ ਪ੍ਰੇਮੀ ਇੰਜ. ਜੇ.ਬੀ.ਸਿੰਘ ਕੋਚਰ ਜੋ 5 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਕਰਵਾਈ ਗਈ। ਜਿਸ ਵਿੱਚ ਵੱਡੀ ਗਿਣਤੀ ਵਿਚ ਨਾਮਵਰ ਸਾਹਿਤਕਾਰਾਂ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਸਿੱਖਿਆ ਸ਼ਾਸ਼ਤਰੀਆਂ ਨੇ ਸ਼ਮੂਲੀਅਤ ਕੀਤੀ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਪਰਸਨ ਪਦਮਸ਼੍ਰੀ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਕੋਚਰ ਸਾਹਬ ਦੇ ਜਾਣ ਨਾਲ਼ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਨੈਸ਼ਨਲ ਅਵਾਰਡੀ ਅਮਰੀਕ ਸਿੰਘ ਤਲਵੰਡੀ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਅਤੇ ਪੰਜਾਬੀ ਲੋਕ ਵਿਰਾਸਤ ਮੰਚ ਦੇ ਚੇਅਰਪਰਸਨ ਪ੍ਰੋਫੈਸਰ ਗੁਰਭਜਨ ਗਿੱਲ ਨੇ ਸਾਂਝੇ ਤੌਰ ਤੇ ਕਿਹਾ ਕਿ ਇੰਜੀਨੀਅਰ ਜੇ ਬੀ ਸਿੰਘ ਕੋਚਰ ਨੇ ਜਿੱਥੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ ਉਥੇ ਉਨ੍ਹਾਂ ਨੇ ਆਪਣੀ ਜੀਵਨ ਸਾਥਣ ਡਾ. ਗੁਰਚਰਨ ਕੌਰ ਕੋਚਰ ਨੂੰ ਸਿੱਖਿਆ, ਸਾਹਿਤ ਤੇ ਸਮਾਜ ਸੇਵਾ ਦੇ ਖੇਤਰ ਵਿਚ ਅੱਗੇ ਵਧਣ ਲਈ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹੇ। ਉਹ ਸਮਾਜ ਨੂੰ ਸੇਧ ਦੇਣ ਲਈ ਇਕ ਉਦਾਹਰਣ ਬਣ ਕੇ ਇਕ ਸਾਰਥਿਕ ਸੁਨੇਹਾ ਦਿੱਤਾ ਕਿ ਜੇਕਰ ਔਰਤ ਨੂੰ ਮੌਕੇ ਦਿੱਤੇ ਜਾਣ ਤਾਂ ਉਹ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹਿੰਦੀ। ਨਾਮਵਰ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਮੰਚ ਸੰਚਾਲਨ ਕਰਦੇ ਹੋਏ ਵੱਖ ਵੱਖ ਸੰਸਥਾਵਾਂ ਤੋਂ ਵੱਡੀ ਗਿਣਤੀ ਵਿਚ ਆਏ ਸ਼ੋਕ ਮਤਿਆਂ ਨੂੰ ਪੜ੍ਹਦੇ ਹੋਏ ਕੋਚਰ ਸਾਹਬ ਦੀ ਸ਼ਖਸ਼ੀਅਤ ਦੇ ਕਈ ਮਹੱਤਵਪੂਰਣ ਪੱਖ ਉਜਾਗਰ ਕੀਤੇ।

ਇਸ ਮੌਕੇ ਕੇਂਦਰੀ ਪੰਜਾਬੀ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨ. ਸਕੱਤਰ ਡਾ. ਗੁਰਇਕਬਾਲ, ਚਿੰਤਨਸ਼ੀਲ ਸਾਹਿਤਕ ਧਾਰਾ ਦੀ ਚੇਅਰਪਰਸਨ ਮਨਦੀਪ ਕੌਰ ਭੰਮਰਾ, ਉੱਘੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖ਼ੋ ਦੇ ਪ੍ਰਧਾਨ ਪਵਨ ਹਰਚੰਦਪੁਰੀ, ਪੰਜਾਬੀ ਸੱਭਿਆਚਾਰ ਅਕਾਦਮੀ ਦੇ ਪ੍ਰਧਾਨ ਡਾਕਟਰ ਮਹਿੰਦਰ ਕੌਰ ਗਰੇਵਾਲ, ਪੰਜਾਬੀ ਗ਼ਜ਼ਲ ਮੰਚ ਦੇ ਪ੍ਰਧਾਨ ਸਰਦਾਰ ਪੰਛੀ, ਨੈਸ਼ਨਲ ਅਵਾਰਡੀ ਕੁਸਮ ਲਤਾ, ਸੋਸ਼ਲ ਥਿੰਕਰਜ਼ ਫੋਰਮ ਦੇ ਪ੍ਰਧਾਨ ਐਮ ਐਸ ਭਾਟੀਆ, ਨੈਸ਼ਨਲ ਅਵਾਰਡੀ ਰਣਜੀਤ ਸਿੰਘ, ਪ੍ਰਿੰਸੀਪਲ ਬਲਵਿੰਦਰ ਕੌਰ , ਸਾਬਕਾ ਪ੍ਰਿੰਸੀਪਲ ਸੰਜੀਵ ਥਾਪਰ, ਪ੍ਰਿੰਸੀਪਲ ਅਨੂਪ ਪਾਸੀ, ਮਹਿਕਦੇ ਅਲਫ਼ਾਜ਼ ਸਾਹਿਤਕ ਸਭਾ ਦੇ ਪ੍ਰਧਾਨ ਡਾਕਟਰ ਰਵਿੰਦਰ ਕੌਰ ਭਾਟੀਆ (ਮੁਬੰਈ), ਪਰਮਦੀਪ ਸਿੰਘ ਦੀਪ ਸੇਵਾ ਸੋਸਾਇਟੀ ਦੇ ਸੰਸਥਾਪਕ ਡਾਕਟਰ ਹਰੀ ਸਿੰਘ ਜਾਚਕ, ਪ੍ਰੋ. ਰਵਿੰਦਰ ਭੱਠਲ, ਸੂਲ ਸੁਰਾਹੀ ਮੈਗਜ਼ੀਨ ਦੇ ਸੰਪਾਦਕ ਬਲਬੀਰ ਸੈਣੀ, ਤ੍ਰੈਲੋਚਨ ਲੋਚੀ, ਪ੍ਰੋ ਸ਼ਰਨਜੀਤ ਕੌਰ, ਰਜਨੀਸ਼ ਭੱਟੀ, ਡਾਕਟਰ ਗੁਰਚਰਨ ਗਾਂਧੀ, ਨਾਮਵਰ ਸ਼ਾਇਰਾ ਮਨਜੀਤ ਇੰਦਰਾ, ਡਾਕਟਰ ਹਰਜੀਤ ਸੱਧਰ ਤੇ ਹਰਜਿੰਦਰ ਕੌਰ ਸੱਧਰ, ਪਾਲ ਗੁਰਦਾਸਪੁਰੀ, ਬਿਸ਼ਨ ਦਾਸ ਬਿਸ਼ਨ, ਪ੍ਰਿੰ. ਇੰਦਰਜੀਤਪਾਲ ਕੌਰ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਜਸਵਿੰਦਰ ਜੱਸੀ, ਨੀਲੂ ਬੱਗਾ ਲੁਧਿਆਣਵੀ, ਜਸਪ੍ਰੀਤ ਕੌਰ ਅਮਲਤਾਸ, ਸੁਖਵਿੰਦਰ ਅਨਹਦ, ਗੁਰਵਿੰਦਰ ਸਿੰਘ ਸ਼ੇਰਗਿੱਲ, ਸਿਮਰਨ ਸਿੰਮੀ, ਜਸਵੀਰ ਝੱਜ, ਗੁਲਜ਼ਾਰ ਸ਼ੌਂਕੀ, ਭਗਤ ਰੰਗਾੜਾ, ਜੋਗਿੰਦਰ ਸਿੰਘ ਕੰਗ, ਡਾਇਰੈ. ਕੰਵਲ ਨੌਨਿਹਾਲ ਸਿੰਘ, ਮਨਜੀਤ ਧੀਮਾਨ, ਸਕੱਤਰ ਸਿੰਘ ਪੁਰੇਵਾਲ, ਦਿਲਰਾਜ ਸਿੰਘ ਦਰਦੀ, ਅਮਰਜੀਤ ਸ਼ੇਰਪੁਰੀ, ਬਲਕੌਰ ਸਿੰਘ ਗਿੱਲ, ਬਲਵਿੰਦਰ ਗਲੈਕਸੀ, ਮਹਿੰਦਰ ਸਿੰਘ ਸੇਖੋਂ, ਹਰਬਖਸ਼ ਸਿੰਘ ਗਰੇਵਾਲ, ਸੁਖਦੇਵ ਸਿੰਘ ਲਾਜ, ਦਵਿੰਦਰ ਸਿੰਘ ਪਾਹਵਾ, ਜੁਗਿੰਦਰ ਸਿੰਘ ਕੰਗ, ਹਰਦੇਵ ਕਲਸੀ, ਕਿਰਪਾਲ ਸਿੰਘ ਕਾਲੜਾ ਸਮੇਤ ਵੱਡੀ ਗਿਣਤੀ ਵਿਚ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਮਰਹੂਮ ਕੋਚਰ ਜੀ ਦੀ ਬੇਟੀ ਅੰਜੂ ਅਮਨਦੀਪ ਗਰੋਵਰ ਨੇ ਸਭ ਦਾ ਧੰਨਵਾਦ ਕਰਨ ਵੇਲੇ ਆਪਣੇ ਪਾਪਾ ਨਾਲ ਜੁੜੀਆਂ ਹੋਈਆਂ ਕੁਝ ਯਾਦਾਂ ਨੂੰ ਦਰਸਾਉਂਦੇ ਹੋਏ ਸਭ ਨੂੰ ਭਾਵੁਕ ਕਰ ਦਿੱਤਾ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਡਾ ਨਿਵਾਸੀਆਂ ਪੀਣ ਵਾਲੇ ਪਾਣੀ ਨੇ ਰੱਜ ਕੇ ਕੀਤਾ ਪ੍ਰੇਸ਼ਾਨ
Next articleਪੰਜਾਬ ਸਿਆਂ ਤੂੰ ਤਾਂ ਸ਼ੇਰ ਪੁੱਤ ਐਂ