ਪਹਿਲ ਕਰੋ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਦੋਸਤੀ ਪਉਣ ਲਈ
ਦੁਸ਼ਮਣੀ ਮਿਟਾਉਣ ਲਈ
ਪਹਿਲ ਕਰੋ।
ਆਪਣੇ ਨੂੰ ਆਪਣਾ
ਬੇਗਾਨੇ ਨੂੰ ਆਪਣਾ
ਬਣਾਉਣ ਲਈ ਸਦਾ
ਪਹਿਲ ਕਰੋ।
ਰੁੱਸੇ ਨੂੰ ਮਨਾਉਣ ਲਈ
ਗੈਰ ਨੂੰ ਅਪਨਾਉਣ ਲਈ
ਪਹਿਲ ਕਰੋ।
ਮਨ ਦੀ ਗੰਦਗੀ ਹਟਾਉਣ ਲਈ
ਮਨ ਨੂੰ ਸਾਫ਼ ਕਰਾਉਣ ਲਈ
ਪਹਿਲ ਕਰੋ।
ਕਾਮ ਕ੍ਰੋਧ ਨੂੰ ਦਬਾਉਣ ਲਈ
ਮਨ ਦੀ ਸ਼ਾਂਤੀ ਬਣਾਉਣ ਲਈ
ਪਹਿਲ ਕਰੋ।
ਆਪਣਾ ਦੁਖੜਾ ਛੁਪਾਉਣ ਲਈ
ਰੋਂਦਿਆਂ ਨੂੰ ਹਸਾਉਣ ਲਈ
ਪਹਿਲ ਕਰੋ।
ਨਸ਼ੀਲੇ ਪਦਾਰਥ ਛੁਡਾਉਣ ਲਈ
ਨਸ਼ੇੜੀਆਂ ਨੂੰ ਸਮਝਾਉਣ ਲਈ
ਪਹਿਲ ਕਰੋ।
ਚੰਗੇ ਸੰਸਕਾਰਾਂ ਨੂੰ ਫੈਲਾਉਣ ਲਈ
ਬਜੁਰਗਾਂ ਦੀ ਇਜ਼ਤ ਵਧਾਉਣ ਲਈ
ਪਹਿਲ ਕਰੋ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ (ਹਰਿਆਣਾ )

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ
Next articleਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ