(ਸਮਾਜ ਵੀਕਲੀ)
ਪਤਾ ਨਹੀ ਪਰ ਜਦੋਂ ਤੇਰੇ ਨਾਲ ਗੱਲ ਕਰਦੀ ਆ, ਤਾਂ ਮਨ ਨੂੰ ਸਕੂਨ ਮਿਲਦਾ ਹੈ।
ਜਦੋਂ ਤੂੰ ਕੋਲ ਹੋਵੇ, ਸਾਰੀ ਕਾਇਨਾਤ ਭੁੱਲ ਜਾਂਦੀ ਹਾਂ ਪਰ ਪਤਾ ਨਹੀਂ ਕਿਉਂ, ਹਰ ਪਾਸੇ ਸਿਰਫ ਤੂੰ ਹੀ ਦਿਖਦਾ ਹੈ ।
ਬਹੁਤ ਕੋਸ਼ਿਸ਼ ਕਰਦੀ ਆਂ ਆਪਣੇ ਆਪ ਨੂੰ ਰੋਕਣ ਦੀ ਪਤਾ ਨਹੀਂ ਕਿਉਂ , ਮਨ ਵਾਰ-ਵਾਰ ਤੇਰੇ ਵੱਲ ਖਿੱਚਿਆ ਜਾਂਦਾ। ਉਂਝ ਵਸਦੇ ਬਥੇਰੇ ਇਸ ਜਹਾਨ ਤੇ ਪਰ ਪਤਾ ਨਹੀਂ ਕਿਉਂ, ਸਿਰਫ ਤੂੰ ਹੀ ਹੈਂ ਜਿਸਦੇ ਮੋਢੇ ਤੇ ਸਿਰ ਰੱਖ ਕੇ ਮੈਂ ਰੋ ਸਕਦੀ ਹਾਂ।
ਵੈਸੇ ਬਹੁਤ ਸੋਚ ਕੇ ਬੋਲਦੀ ਹਾਂ ਕਿ ਕਿਸੇ ਨੂੰ ਕਿ ਗੱਲ ਚੁਭ ਨਾ ਜਾਵੇ ਪਰ ਪਤਾ ਨਹੀਂ ਕਿਉਂ , ਤੈਨੂੰ ਬੇਝਿਜਕ ਦਿਲ ਦੀ ਹਰ ਗੱਲ ਕਹਿ ਦਿੰਦੀ ਹਾਂ।
ਭਾਵੇਂ ਉਮਰ ਨਾਲ ਮੈਂ ਸਿਆਣੀ ਹੋ ਗਈ ਪਰ ਪਤਾ ਨਹੀਂ ਕਿਉਂ, ਤੇਰੇ ਕੋਲ ਬੱਚਿਆਂ ਵਾਂਗ ਜ਼ਿਦ ਕਰਦੀ ਹਾਂ।
ਉਂਝ ਜ਼ਿੰਦਗੀ ਢਲਦੀ ਸ਼ਾਮ ਜਿਹੀ ਹੋ ਗਈ ਪਰ ਪਤਾ ਨਹੀਂ ਕਿਉਂ, ਤੇਰੇ ਹੋਣ ਨਾਲ ਚਿਹਰੇ ਤੇ ਰੌਣਕ ਆਉਦੀ ਹੈ ।
ਗਮ ਬਥੇਰੇ ਜ਼ਿੰਦਗੀ ਵਿੱਚ , ਪਰ ਪਤਾ ਨਹੀਂ ਕਿਉਂ ਜਦੋਂ ਤੂੰ ਕੋਲ ਹੋਵੇ ਹਰ ਗਮ ਭੁਲਾ ਦਿੰਦੀ ਹਾਂ।
ਮਨਪ੍ਰੀਤ ਕੌਰ
ਸਾਇੰਸ ਮਿਸਟ੍ਰੈੱਸ
ਸਰਕਾਰੀ ਹਾਈ ਸਕੂਲ ਚਕੇਰੀਆਂ (ਮਾਨਸਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly