ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦਿਨ ਦਿਹਾੜੇ ਹਮਲਾ ਇਹੀ ਇਸ਼ਾਰਾ ਕਰ ਰਿਹਾ ਕਿ ਬੰਦਾ ਕੈਨੇਡਾ ਵਿੱਚ ਵੀ ਸੁਰੱਖਿਅਤ ਨਹੀਂ।ਪਿੱਛਲੇ ਕਈ ਦਹਾਕਿਆਂ ਤੋਂ ਕਬੱਡੀ ਉੱਪਰ ਚੁੱਕਣ ਲਈ ਕਰ ਰਿਹਾ ਸੀ ਯਤਨ। ਲੋੜਵੰਦ ਲੋਕਾਂ ਗਰੀਬ ਖਿਡਾਰੀਆਂ ਦੀ ਹਮੇਸ਼ਾ ਫੜੀ ਬਾਂਹ। ਪਹਿਲਾਂ ਵੀ ਸਰੀਰ ਦੀ ਹੋ ਚੁੱਕੀ ਸਰਜਰੀ। ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ ਸੀ ਸਿਹਤਮੰਦ।ਕੈਨੇਡਾ ਦੇ ਨਾਮਵਰ ਕਬੱਡੀ ਪ੍ਰਮੋਟਰ ਕਮਲਜੀਤ ਨੀਟੂ ਕੰਗ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਕੋਲ ਸਵੇਰ ਵੇਲੇ ਜਦੋਂ ਉਹ ਘਰ ਤੋਂ ਬਾਹਰ ਆਏ।ਕੁਝ ਹਮਲਾਵਰ ਆਏ ਤੇ ਉਨ੍ਹਾਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।ਇਹ ਗ਼ਲਤ ਅਨਸਰ ਪਹਿਲਾਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ। ਸੂਤਰਾਂ ਨੇ ਦੱਸਿਆ ਕਿ ਨੀਟੂ ਕੰਗ ਨੂੰ ਘੱਟੋ ਘੱਟ ਦੋ ਗੋਲੀਆਂ ਲੱਗੀਆਂ ਹਨ।ਇੱਕ ਉਸ ਦੇ ਪੇਟ ਵਿੱਚ ਅਤੇ ਦੂਜੀ ਦੱਤ ਵਿੱਚ।ਉਸ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ।ਸ੍ਰਪਸਤ ਨੈਸ਼ਨਲ ਕਬੱਡੀ ਅਸੋਸੀਏਸ਼ਨ ਸਰੀ ਬੀ ਸੀ ਕੈਨੇਡਾ ਦੇ ਵੱਡੇ ਆਗੂ ਹਨ ।ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਵਿਸ਼ਵ ਦੇ ਸਭ ਤੋਂ ਮਸ਼ਹੂਰ ਕਬੱਡੀ ਪ੍ਰਮੋਟਰਾਂ ਵਿੱਚੋਂ ਪਹਿਲਾ ਨਾਮ ਆਉਂਦਾ ਨੀਟੂ ਕੰਗ ਦਾ।ਉਹ ਜ਼ਿਲ੍ਹਾ ਜਲੰਧਰ ਦੇ ਉੱਗੀ ਪਿੰਡ ਦਾ ਰਹਿਣ ਵਾਲਾ ਹੈ।
ਅੱਜ ਕੱਲ੍ਹ ਪੰਜਾਬੀ ਭਰਾਂ ਹੀ ਪੰਜਾਬੀਆਂ ਦਾ ਘਾਂਣ ਕਰ ਰਹੇ ਹਨ।ਜਿਸ ਵੀ ਇਨਸਾਨ ਨੇ ਇਹ ਘਟਨਾ ਨੂੰ ਇਲਜ਼ਾਮ ਦਿੱਤਾ।ਉਹ ਦੁਨੀਆਂ ਦੀ ਨਜ਼ਰ ਵਿੱਚ ਬਚ ਸਕਦਾ।ਪਰ ਪ੍ਰਮਾਤਮਾ ਦੀ ‘ਚ ਨਹੀਂ ਇਨਸਾਨ ਇਨਸਾਨ ਨੂੰ ਸਜ਼ਾ ਨਹੀਂ ਦੇ ਸਕਦਾ।ਉਸ ਨੂੰ ਉਸ ਦੇ ਕੀਤੇ ਦਾ ਫਲ ਜ਼ਰੂਰ ਮਿਲੋਗਾ।ਮਾਰਨ ਵਾਲੇ ਨੇ ਕੋਈ ਕਸਰ ਨਹੀਂ ਛੱਡੀ, ਪ੍ਰਮਾਤਮਾ ਨੇ ਹੱਥ ਦੇ ਕਿ ਰੱਖ ਲਿਆ।ਉਹ ਆਪਣੇ ਸਾਥੀਆਂ ਦੇ ਸਾਥ ਕਰਕੇ ਪ੍ਰਧਾਨ ਇਕਬਾਲ ਸਿੰਘ ਸਵੈਚ, ਇੰਦਰਜੀਤ ਗਿੱਲ ਰੂੰਮੀ ਕੈਨੇਡਾ,ਚੇਅਰਮੈਨ ਛਿੰਦਾ ਅੱਚਰਵਾਲ ਕੈਨੇਡਾ, ਸੈਕਟਰੀ ਰਾਜ ਪੁਰੇਵਾਲ, ਚਰਨਜੀਤ ਸਿੰਘ ਬਰਾੜ ਡੱਗਰੂ ਕੈਨੇਡਾ,ਜੋਨਾ ਬੋਲੀਨਾ ਕੈਨੇਡਾ, ਜੁਗਰਾਜ ਮਾਹਲਾ ਕੈਲਗਿਰੀ,ਹਰਮਨ ਚਾਹਲ ਟਰਾਂਟੋ ਕੈਨੇਡਾ, ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਅਤੇ ਲੱਖਾਂ ਹਜ਼ਾਰਾਂ ਸੰਗਤਾਂ ਖਿਡਾਰੀਆਂ ਦੀਆਂ ਦੁਆਵਾਂ ਅਰਦਾਸਾਂ ਕਰਕੇ ਬਿੱਲਕੁਲ ਖ਼ਤਰੇ ਤੋਂ ਬਾਹਰ ਆ।ਜਾ ਕਉ ਰਾਖੇ ਸਾਈਂਆਂ ਮਾਰ ਸਕੇ ਨਾ ਕੋਇ।ਆਮ ਨਾਗਰਿਕ ਦਾ ਕੀ ਬਣੋ ਕੈਨੇਡਾ ਸਰਕਾਰ ਇਸ ਘਟਨਾ ਤੇ ਲਵੇ ਸਖ਼ਤ ਫੈਸਲਾ।ਇਸ ਤਰ੍ਹਾਂ ਦਾ ਸਮਾਂ ਰੱਬ ਕਰਕੇ ਕਿਸੇ ਵੀ ਸੱਜਣ ਤੇ ਨਾਂ ਆਵੇ।ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ।ਨੀਟੂ ਕੰਗ ਭਾਜੀ ਜਲਦੀ ਠੀਕ ਹੋ ਕਿ ਆਪਣੇ ਪਰਿਵਾਰ ਵਿੱਚ ਆਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly