ਸਰਪੰਚੀ ਸਰਪੰਚੀ

ਸ਼ਿਵਨਾਥ ਦਰਦੀ

(ਸਮਾਜ ਵੀਕਲੀ)

ਮਿੰਦੀ :- ਕਿਉਂ ਨੀਂ , ਛਿੰਦੋ ! ਕੱਲ ਜਿਹੜਾ ਬੁੜੀਆਂ ਕੁੜੀਆਂ ਦਾ ਇਕੱਠ ਜਾਅ ਕੀਤਾ ਸੀ , ਮੈਂ ਪਹਿਲੀ ਵਾਰ ਸਰਪੰਚਣੀ ਦੇਖੀ , ਚਾਰ ਸਾਲ ਹੋ ਗਏ ‌, ਆ ਸਰਪੰਚ ਏ ਪਿੰਡ ਦੀ ।

ਨੀਂ ਮੈਂ ਕਿਹਾ ਕਿਤੇ , ਏਨਾਂ ਦਾ ਬੁੜਾ ਜਿਹਾ ਗਲੀਆਂ ਚ’ ਤੁਰਿਆਂ ਫਿਰਦਾ ‌‌‌‌। ਸਾਰੇ , ਓਹਨੂੰ ਸਰਪੰਚ ਕਹਿੰਦੇ । ਨੀ ,ਅੱਜ ਪਤਾ ਲੱਗਿਆਂ , ਜਨਾਨੀ ਪਿੰਡ ਦੀ ਸਰਪੰਚ ਆ ।

ਛਿੰਦੋ :- ਨੀਂ ਹਾਂ , ਮਿੰਦੀ , ਮੈਨੂੰ ਵੀ ਕੱਲ ਪਤਾ ਲੱਗਾ ।

ਮਿੰਦੀ :- ਨੀਂ ਛਿੰਦੋ , ਆਹ ਤਕੜੇ ਬੰਦੇ ਜਨਾਨੀ ਨੂੰ ਜਿਤਾ ਕੇ , ਘਰਾਂ ਚ’ ਬਿਠਾ ਦਿੰਦੇ ਆ , ਆਪ ਸਰਪੰਚੀ ਕਰਦੇ ਫਿਰਦੇ ‌‌।

ਛਿੰਦੋ :- ਨੀਂ ਮਿੰਦੀ , ਸਾਰੇ ਪਾਸੇ ਇਹੋ ਹਾਲ , ਪਿੰਡਾਂ ਸ਼ਹਿਰਾਂ ਵਿੱਚ , ਏਦੋ ਚੰਗਾ ,ਆਪ ਸਰਪੰਚੀ ਕਰ ਲਿਆ ਕਰਨ ‌। ਜਦੋਂ ਜਨਾਨੀ ਨੂੰ ਤਾੜ ਕੇ ਰੱਖਣਾ । ਫੇਰ ਜਨਾਨੀ ਨੂੰ ਜਨਾਨੀਆਂ ਦੀਆਂ ਮੁਸਕਲਾਂ ਦਾ ਕੀ ਪਤਾ ਲੱਗਣਾ ‌‌, ਹੱਲ ਤਾਂ , ਦੂਰ ਦੀ ਗੱਲ , ਤਾਂ ਹੀ , ਅੱਜ ਜ਼ਨਾਨੀਆਂ ਕੁੱਟਮਾਰ ਖਾ ਕੇ ਸ਼ਰਾਬੀਆਂ ਕਬਾਬਾਂ ਨਾਲ ਕੱਟੀ ਜਾਂਦੀਆਂ। ਜਨਾਨੀ ਨੇ ਜ਼ਨਾਨੀ ਦਾ ਦੁੱਖ ਸੁਣਨਾ ਹੁੰਦਾ , ਓਹ ਜਿੱਤ ਕੇ ਘਰਾਂ ਚ’ ਵੜ ਜਾਂਦੀਆਂ । ਅਸੀਂ ਓਨਾਂ ਨੂੰ ਜਨਾਨੀ ਸਮਝ ਵੋਟ ਪਾਈਦੀ ‌।

ਮਿੰਦੀ :- ਨੀਂ ਛੱਡ ਛਿੰਦੋ , ਜਿੰਨਾਂ ਚਿਰ , ਐਹੋ ਜਿਹੀਆਂ ਜ਼ਨਾਨੀਆਂ ਸਰਪੰਚ ਬਣਨ ਗਈਆਂ , ਨੀਂ ਆਪਣੀ ਜੂਨੀ ਨਹੀਂ ਸੁਧਰਣੀ , ਨੀਂ ਏਨਾਂ ਨੂੰ ਕੀ ਪਤਾ ? ਅਸੀਂ ਕਿਵੇਂ ਜੂਨ ਗੁਜਾਰਾ ਕਰਦੀਆਂ ।

ਛਿੰਦੋ :- ਨੀਂ ਮਿੰਦੀ , ਆਪਾਂ ਕਿਹੜੀਆਂ ਗੱਲਾਂ ਚ’ ਪੈ ਗਈਆਂ । ਨੀਂ ਮੈਂ ਤਾਂ , ਕਰਤਾਰ ਸਿਹਾਂ ਕੇ ਗੋਹਾ ਕੂੜਾ ਕਰਨ ਜਾਣਾ , ਗੱਲਾਂ ਗੱਲਾਂ ਕੁਵੇਲਾ ਕਰ ਬੈਠੀ ‌‌। ਨੀਂ ਪਰਾ ਕਰ ਸਰਪੰਚੀ ਸਰਪੂਚੀ ਨੂੰ ।

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਜ਼ਿੰਦਗੀ ਦੀ ਕਹਾਣੀ