(ਸਮਾਜ ਵੀਕਲੀ)
ਕਿਧਰੇ ਲੜਨ ਗਵੱਈਏ ਤੇ ਕਿਧਰੇ ਬਾਬੇ ਲੜੀ ਜਾਂਦੇ
ਇਨ੍ਹਾਂ ਪਿੱਛੇ ਲੱਗ ਲੋਕੀ ਐਵੇਂ ਆਪਸ ‘ਚ ਅੜੀ ਜਾਂਦੇ
ਭੁੱਖਿਆਂ ਨੂੰ ਮਿਲੇ ਨਾ ਰੋਟੀ ਕਾਮਿਆਂ ਦਾ ਰੁਜ਼ਗਾਰ ਗਿਆ
ਕੁਝ ਸਰਹੱਦਾਂ ‘ਚ ਸ਼ਹੀਦ ਹੁੰਦੇ ਕੁਝ ਹਸਪਤਾਲਾਂ ‘ਚ ਮਰੀ ਜਾਂਦੇ
ਹੱਥ ਖੜ੍ਹੇ ਕਰ ਗਈ ਸਰਕਾਰ ਇਹ ਕਹਿ ਕਿ ਖ਼ਜ਼ਾਨਾ ਖਾਲੀ ਹੈ
ਪੁਲਸੀਏ ਕੱਟਦੇ ਚਲਾਨ ਤੇ ਕਈ ਘੋਟਾਲੇ ਤੇ ਘੁਟਾਲਾ ਕਰੀ ਜਾਂਦੇ
ਐੱਨ ਆਰ ਆਈ ਦੀ ਮਦਦ ਨਾਲ ਕਈ ਐਨਜੀਓ ਨਵੀਂ ਬਣਾ ਲੈਂਦੇ
ਪਤਾ ਨਹੀਂ ਇਹ ਸੇਵਾ ਕਰਦੇ ਜਾਂ ਆਪਣਾ ਹੀ ਘਰ ਭਰੀ ਜਾਂਦੇ
ਵਿਕ ਰਹੇ ਦੇਸ਼ ਤੇ ਆਰਥਿਕ ਮੰਦੀ ਦੀ ਗੱਲ ਨਾ ਇਹ ਕਦੇ ਕਰਦੇ
ਰਾਸ਼ਟਰੀ ਮੁੱਦਾ ਬਣਾ ਚੈਨਲ ਵਾਲੇ ਫ਼ਿਲਮੀ ਖਬਰਾਂ ਹੀ ਪੜ੍ਹੀ ਜਾਂਦੇ
ਕਬੂਤਰ ਵਾਂਗੂ ਅੱਖਾਂ ਮੀਚ ਕੇ ‘ਸੋਹੀ’ ਕਦੇ ਨਾ ਬਚਿਆ ਜਾਂਦਾ
ਸਾਥ ਉਨ੍ਹਾਂ ਦਾ ਦੇਈਏ ਜੋ ਹੱਕਾਂ ਲਈ ਧੁੱਪ ਵਿੱਚ ਸੜੀ ਜਾਂਦੇ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ(ਧੂਰੀ)
M .9217981404
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly