ਮੈਰਿਟ ਸੂਚੀ ‘ਚ ਨਾਮ ਦਰਜ ਕਰਵਾਉਣ ਵਾਲ਼ੀ ਅੱਵਲਦੀਪ ਕੌਰ ਨੂੰ ਹਾਸਲ ਬਰਾਦਰੀ ਵੱਲੋਂ ਸਨਮਾਨਿਤ ਕਰਦਿਆਂ ਸਾਈਕਲ ਭੇਟ ਕੀਤੀ ਗਈ।

ਰੋਪੜ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਮੈਰਿਟ ਸੂਚੀ ‘ਚ ਨਾਮ ਦਰਜ ਕਰਵਾਉਣ ਵਾਲ਼ੀ ਅੱਵਲਦੀਪ ਕੌਰ ਨੂੰ ਹਾਸਲ ਬਰਾਦਰੀ ਵੱਲੋਂ ਸਨਮਾਨਿਤ ਕਰਦਿਆਂ ਸਾਈਕਲ ਭੇਟ ਕੀਤੀ ਗਈ। ਗੌਰਤਲਬ ਹੈ ਕਿ ਸ.ਸ.ਸ. ਸਕੂਲ (ਕੁੜੀਆਂ) ਦੀ ਵਿਦਿਆਰਥਣ ਅੱਵਲਦੀਪ ਕੌਰ ਨੇ 97.83 ਪ੍ਰਤੀਸ਼ਤ ਅੰਕਾਂ ਨਾਲ਼ ਸੂਬੇ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ ਹੈ। ਜਿਸ ਤੋਂ ਬਾਅਦ ਅੱਜ ਬਰਾਦਰੀ ਦੇ ਸਰਪ੍ਰਸਤ ਤੇ ਕੌਂਸਲਰ ਅਮਰਜੀਤ ਸਿੰਘ ਜੌਲੀ, ਪ੍ਰਧਾਨ ਜਗਜੀਤ ਸਿੰਘ ਜੱਗੀ, ਜਨਰਲ ਸਕੱਤਰ ਗੁਰਬੀਰ ਸਿੰਘ ਓਭਰਾਏ, ਸੀਨੀਅਰ ਅਹੁਦੇਦਾਰ ਹਰਜਿੰਦਰ ਸਿੰਘ ਜੱਗੀ ਅਤੇ ਕੁਲਦੀਪ ਸਿੰਘ ਓਭਰਾਏ ਵੱਲੋਂ ਉਸ ਦੇ ਘਰ ਜਾ ਕੇ ਸਾਈਕਲ ਭੇਟ ਕਰਦਿਆਂ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਅੱਵਲਦੀਪ ਕੌਰ ਅੱਗੋਂ ਵੀ ਇਸੇ ਤਰ੍ਹਾਂ ਮਿਹਨਤ ਕਰ ਕੇ ਆਪਣੇ ਪਰਿਵਾਰ ਅਤੇ ਬਰਾਦਰੀ ਦਾ ਨਾਮ ਰੋਸ਼ਨ ਕਰੇਗੀ।

ਉਨ੍ਹਾਂ ਕਿਹਾ ਕਿ ਬਰਾਦਰੀ ਨਾਲ਼ ਸਬੰਧਤ ਨਾਮ ਰੋਸ਼ਨ ਕਰਨ ਵਾਲ਼ੇ ਹੋਰਨਾਂ ਬੱਚਿਆ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਤੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਵੀ ਕੀਤੀ ਜਾਵੇਗੀ। ਅਹੁਦੇਦਾਰਾਂ ਨੇ ਦੱਸਿਆ ਕਿ ਪਹਿਲਾਂ ਵੀ ਲੋੜਵੰਦ ਬੱਚਿਆਂ ਦੀਆਂ ਸਕੂਲ ਫੀਸਾਂ ਤੇ ਹੋਰ ਕਈ ਤਰ੍ਹਾਂ ਨਾਲ਼ ਸਹਾਇਤਾ ਕੀਤੀ ਜਾਂਦੀ ਹੈ ਤੇ ਬੱਚਿਆਂ ਦੀ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਕਲਾਸ ਇੰਚਾਰਜ ਮੈਡਮ ਰਮਨਦੀਪ ਕੌਰ, ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਬਾਬਾ, ਵਿਦਿਆਰਥਣ ਦੇ ਪਿਤਾ ਰੁਪਿੰਦਰ ਸਿੰਘ ਓਭਰਾਏ, ਮਾਤਾ ਸਰਬਜੀਤ ਕੌਰ, ਦਾਦੀ ਕੁਲਜੀਤ ਕੌਰ ਅਤੇ ਨਾਨਾ ਇੰਜ: ਕੰਵਲਜੀਤ ਸਿੰਘ ਅੰਬਾਲਾ ਅਤੇ ਹੋਰ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल डिब्बा कारखाना में भारत स्काउट्स एंड गाइड्स की तीसरी जिला रैली संपन्न
Next articleਰੋਡ ਸੰਘਰਸ਼ ਕਮੇਟੀ ਨੇ ਅਣਮਿੱਥੇ ਸਮੇਂ ਲਈ ਪਿੰਡ ਮਸੀਤਾਂ ਵਿਖੇ ਲਾਇਆ ਧਰਨਾ