ਜੀ ਡੀ ਗੋਇਨਕਾ ਸਕੂਲ ਦੇ ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸਿੱਖੀ ਪਬਲਿਕ ਸਪੀਕਿੰਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜੀ ਡੀ ਗੋਇਨਕਾ ਸਕੂਲ ਕਪੂਰਥਲਾ ਵਿਖੇ ਨਰਸਰੀ ਤੋ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪਬਲਿਕ ਸਪੀਕਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਭਿੰਨ ਵਿਸ਼ਿਆਂ ‘ਤੇ ਵਿਚਾਰ ਪੇਸ਼ ਕੀਤੇ।ਇਸ ਉਪਰੰਤ ਨਰਸਰੀ ਦੇ ਵਿਦਿਆਥੀਆਂ ਤੋ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਅੰਗਰੇਜੀ ਭਾਸ਼ਾ ਵਿੱਚ ਵਿਭਿੰਨ ਪ੍ਰਸ਼ਨ ਪੁੱਛੇ ਗਏ ।ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਸਾਰੇ ਪ੍ਰਸ਼ਨਾ ਦੇ ਉੱਤਰ ਦਿੱਤੇ। ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਇਸ ਦੌਰਾਨ ਕਿਹਾ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਭਰਨਾ ਸੀ । ਅਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਨਾਲ ਜਿੱਥੇ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੁੰਦਾ ਹੈ। ਉੱਥੇ ਉਹ ਹਰ ਖੇਤਰ ਵਿੱਚ ਅੱਗੇ ਰਹਿੰਦੇ ਹੋਏ ਆਤਮ ਵਿਸ਼ਵਾਸ ਨਾਲ ਕਿਸੇ ਵੀ ਵਿਸ਼ੇ ‘ਤੇ ਬੋਲਣ ਦੀ ਸਮਰੱਥਾ ਰੱਖ ਸਕਦੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ਵੱਲੋਂ ਖਾਲਸਾ ਫਤਹਿ ਮਾਰਚ ਦਾ ਨਿੱਘਾ ਸਵਾਗਤ
Next articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਮਜ਼ਦੂਰ ਦਿਵਸ ਮਨਾਇਆ