ਜਲੰਧਰ/ ਅੱਪਰਾ,(ਜੱਸੀ) (ਸਮਾਜ ਵੀਕਲੀ)- ਗਾਇਕ ਤੇ ਗੀਤਕਾਰ ‘ਬਾਬਾ ਸਾਹਿਬ ਬੋਲਦਾ’ (ਭਾਰਤੀ ਸੰਵਿਧਾਨ) ਗੀਤ ਨੂੰ ਵਿਸ਼ਵ ਦੇ ਕੋਨੇ ਕੋਨੇ ’ਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਚਾਹੁਣ ਵਾਲਿਆਂ ਵਲੋਂ ਬੇਹੱਦ ਰੱਜਵਾਂ ਪਿਆਰ ਤੇ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਵਾ ਕਰਦਿਆਂ ਪੇਸ਼ਕਾਰ ਤਲਵਿੰਦਰ ਸਿੰਘ ਨੇ ਕਿਹਾ ਕਿ ਇਹ ਗੀਤ ਹੁਣ ਲੋਕ ਗੀਤ ਬਣ ਚੁੱਕਾ ਹੈ। ਪੇਸ਼ਕਾਰ ਤਲਵਿੰਦਰ ਸਿੰਘ ਪੰਜਾਬ ਤੇ ਯੂ. ਕੇ ਵੱਖ ਵੱਖ ਸ਼ਹਿਰਾਂ ’ਚ ਉਪਰੋਕਤ ਗੀਤ ਦੀ ਪ੍ਰਮੋਸ਼ਨ ਕਰਨ ਲਈ ਗਏ ਸਨ।
ਉਨਾਂ ਕਿਹਾ ਕਿ ਯੂ. ਕੇ ਸਾਰੇ ਹੀ ਸ਼ਹਿਰਾ ਡਰਬੀ, ਵਲਵੂਰਹੈਂਪਟਨ, ਲੰਡਨ ਤੇ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਤੇ ਪਿੰਡਾਂ ’ਚ ਇਸ ਗੀਤ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਗੌਰ ਕਰਨ ਯੋਗ ਹੈ ਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਗੀਤ ਨੂੰ ਕਮਲ ਮਿਊਜ਼ਿਕ ਰਿਕਾਰਡਸ ਵਲੋਂ ਮਾਰਕੀਟ ’ਚ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਇਸ ਗੀਤ ਦੇ ਪੇਸ਼ਕਾਰ ਤਲਵਿੰਦਰ ਸਿੰਘ ਹਨ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਨੂੰ ਮੈਂ ਖੁਦ ਹੀ ਲਿਖਿਆ ਤੇ ਗਾਇਆ ਹੈ। ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਗੀਤ ਦਾ ਖੂਬਸੂਰਤ ਸੰਗੀਤ ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਤਿਆਰ ਕੀਤਾ ਹੈ, ਜਦਕਿ ਇਸ ਗੀਤ ਦਾ ਵੀਡੀਓ ਵੀ ਲੱਕੀ ਅੱਪਰਾ ਨੇ ਹੀ ਫਿਲਮਾਇਆ ਹੈ। ਕੁਲਵੀਰ ਲੱਲੀਆਂ ਨੇ ਦੱਸਿਆ 14 ਅਪ੍ਰੈਲ ’ਤੇ ਰੀਲੀਜ਼ ਹੋਏ ਇਸ ਗੀਤ ਨੂੰ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਰੋਤੇ ਬੇਹੱਦ ਪਸੰਦ ਕਰ ਰਹੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly