(ਸਮਾਜ ਵੀਕਲੀ)
ਖੁੱਲ੍ਹੇ ਆਸਮਾਨ ਹੇਠਾਂ
ਰਾਤ ਨੂੰ ਬੈਠਾ – ਬੈਠਾ ਮੈਂ
ਕੁਦਰਤ ਨੂੰ ਨਿਹਾਰਨ ਲੱਗਾ ,
ਮਿੱਠੀ – ਮਿੱਠੀ ਰੁਮਕਦੀ ਹਵਾ ,
ਚਮਕਦੇ ਚੰਦ ਤੇ ਸਿਤਾਰੇ ਦੇਖੇ ,
ਚਾਨਣ ਨਾਲ ਭਰੀ ਰਾਤ ,
ਪਹਾੜਾਂ ‘ਤੇ ਟਿਮਟਮਾਉਂਦੀਆਂ ਰੌਸ਼ਨੀਆਂ ,
ਇਹ ਸਭ ਮੈਨੂੰ ਕਈ ਖਿਆਲਾਂ ਵਿੱਚ ਡਬੋ ਗਏ ,
ਕੁਦਰਤ ਅਲੌਕਿਕ ਛਟਾ ਵਿਖੇਰ ਰਹੀ ਸੀ ,
ਅਚਾਨਕ ਇੱਕ ਤਾਰਾ ਟੁੱਟਿਆ ,
ਫੇਰ ਯਾਦ ਆਈ ਉਹ ਗੱਲ ਕਿ
” ਟੁੱਟਦੇ ਤਾਰੇ ਤੋਂ ਕੋਈ ਮੰਨਤ ਮੰਗ ਲਓ ” ,
ਫੇਰ ਸੋਚੀਂ ਪੈ ਗਿਆ ਕਿ
ਸਭ ਕੁਝ ਤਾਂ ਦਿੱਤਾ ਹੈ ਪਰਮਾਤਮਾ ਨੇ ,
ਓਸ ਤੋਂ ” ਹੋਰ ਕੀ ਮੰਗ ਲਵਾਂ ਮੈਂ ! ”
ਸ਼ਾਇਦ ਕੁਝ ਵੀ ਨਹੀਂ ਮੰਗਣਾ ਚਾਹੁੰਦਾ ਮੈਂ ,
ਕੁਝ ਵੀ ਨਹੀਂ ,
ਕੁਝ ਵੀ ਨਹੀਂ ,
ਕੁਝ ਵੀ ਨਹੀਂ ,
ਕਿਉਂਕਿ ਹੁਣ ਤਾਂ
ਕੁਦਰਤ ਤੇ ਪਰਮਾਤਮਾ ਦਾ
ਧੰਨਵਾਦ ਕਰਨ ਦੀ ਕੇਵਲ ਤੇ ਕੇਵਲ
ਮੇਰੀ ਹੀ ਵਾਰੀ ਹੈ…
ਹੁਣ ਅਗਲੇ ਜਨਮ ਵਿੱਚ ਹੀ
ਕੁਝ ਫਰਿਆਦ ਕਰਾਂਗੇ ,
ਓਸ ਪਰਮਾਤਮਾ ਕੋਲ ,
ਏਸ ਜਨਮ ‘ਚ ਕਦੇ ਵੀ ਨਹੀਂ ;
ਧੰਨਵਾਦ ਤੇਰਾ ਪਰਮਾਤਮਾ …
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ ( ਪੰਜਾਬ )
ਸਾਹਿਤ ਦੇ ਖੇਤਰ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly