(ਸਮਾਜ ਵੀਕਲੀ)
ਫਿਰ ਆਵੇ ਉਹੀ ਸੁਬਾਹ ਸੁਹਾਨੀ,ਆਓ ਦੁਆ ਕਰੀਏ
ਹੋਵੇ ਸ਼ਗਨਾਂ ਭਰੀ ਰੁੱਤ ਮਸਤਾਨੀ, ਆਓ ਦੁਆ ਕਰੀਏ
ਫਿਰ ਨੱਚਣ ਕੁੱਦਣ ਟੱਪਣ, ਘਰ- ਘਰ ਮੁੜਨ ਉਹੀ ਬਹਾਰਾਂ
ਹੱਸੇ, ਮਿੱਠੜੀ- ਪਿਆਰੀ ਜ਼ਿੰਦਗਾਨੀ ਆਓ ਦੁਆ ਕਰੀਏ
ਫਿਰ ਸਜਣ ਮਹਿਫ਼ਿਲਾਂ,ਲੱਗਣ ਮੁਹੱਬਤਾਂ ਦੇ ਮੇਲੇ,ਹੋਵੇ
ਗਲ ਪਿਆਰ ਵਾਲੀ ਗਾਨੀ ਨਿਸ਼ਾਨੀ, ਆਓ ਦੁਆ ਕਰੀਏ
ਮਹਿਕੇ ਕੁਦਰਤ ਚਹੁੰਂ ਪਾਸੀਂ, ਖਿਲਣ ਫ਼ੁੱਲ ਪਿਆਰਾਂ ਦੇ
ਹੋਵਣ ਚਿਹਰੇ ‘ ਰੇਨੂੰ ‘ ਸਭ ਨੂਰਾਨੀ, ਆਓ ਦੁਆ ਕਰੀਏ |
ਡਾ ਰਜਿੰਦਰ ਰੇਨੂੰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly