(ਸਮਾਜ ਵੀਕਲੀ)
ਇਹ ਆਸਥਾ ਮੇਰੀ ਸਦਾ ਬਣੀ ਰਹੇ।
ਕਿ ਰੁੱਖ ਵੇਖਦਾ ਰਹਾਂ ਹਰੇ ਭਰੇ।
ਹਵਾ ਦੇ ਵਾਂਗ ਲੰਘਿਆ ਹੈ ਬਚਪਨਾ,
ਖੁਸ਼ੀ ਗਮੀਂ ਤੇ ਪਾਸ ਕੁਝ ਨੇ ਵਲਵਲੇ।
ਸਮਾਂ ਕਦੋਂ ਰੁਕੇ ਕਿਸੇ ਦਾ ਰੋਕਿਆ,
ਹੈ ਕੌਣ ਜ਼ੋ ਲਗਾਮ ਵਕਤ ਦੀ ਫੜੇ।
ਸਦਾ ਦੁਆ ਦਿਲੋਂ ਅਦੀਬਾਂ ਤੋ ਲਵੀਂ,
ਮਿਲੇ ਜ਼ੋ ਬੰਦਗੀ,ਦੁਆ ਚੋਂ ਹੀ ਮਿਲੇ।
ਜ਼ੁਬਾਨ ਮਾਖਿਓਂ ਜਿਹੀ ਰਹੇ ਸਦਾ,
ਇਹ ਜਿੰਦਗੀ ‘ਚ ਤਾਜਗੀ ਵਫ਼ਾ ਕਰੇ।
ਉਡਾਨ ਅੰਬਰੀਂ ਭਰੇ ਜਦੋਂ ਪੰਛੀ,
ਪਰਾਂ ‘ਚ ਹੌਸਲਾ ਤੇ ਹਸਰਤਾਂ ਭਰੇ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly