ਫਜਲਾਬਾਦ ਦੇ ਨੌਜਵਾਨ ਨੇ ਕੈਨੇਡਾ ਵਿੱਚ ਕੀਤਾ ਜ਼ਿਲੇ ਦਾ ਨਾਂ ਰੌਸ਼ਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਫਜਲਾਬਾਦ ਦੇ ਨੰਬਰਦਾਰ ਬਲਦੇਵ ਸਿੰਘ ਦੇ ਪੋਤਰੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਸਾਬਕਾ ਅਧਿਆਪਕ ਬਲਬੀਰ ਸਿੰਘ ਦੇ ਬੇਟੇ ਪਰਮਿੰਦਰ ਸਿੰਘ ਜ਼ੋ ਕਨੇਡਾ ਵਿੱਚ ਪੜਾਈ ਕਰਨ ਕੁਝ ਸਾਲ ਪਹਿਲਾਂ ਗਿਆ ਸੀ। ਆਪਣੀ ਉਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫੈਡਰਲ ਕੁਰੈਕਸਨ ਕੈਲਗਰੀ ਵਿਚ ਭਾਵ ਕੈਨੇਡਾ ਦੀਆਂ ਸੈਂਟਰ ਦੀਆਂ ਜੇਲ੍ਹਾਂ ਵਿੱਚ ਬਤੌਰ ਅਫਸਰ ਦਾ ਟੈਸਟ ਪਾਸ ਕਰ ਕੇ ਨੌਕਰੀ ਪ੍ਰਾਪਤ ਕੀਤੀ ਹੈ। ਉਸ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਪਰਮਿੰਦਰ ਸਿੰਘ ਦੇ ਦਾਦਾ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸ਼ੁਰੂ ਤੋਂ ਪੜ੍ਹਨ ਵਿਚ ਵਧੀਆ ਹੋਣ ਕਰਕੇ ਉਹ ਅੱਜ ਇਸ ਮੰਜ਼ਿਲ ਤੇ ਪਹੁੰਚਿਆ ਹੈ। ਜਿਸ ਨਾਲ ਜਿਥੇ ਉਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਵਿਦੇਸ਼ ਵਿਚ ਵੀ ਪਿੰਡ, ਜ਼ਿਲੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमजदूर यूनियन आर सी एफ की संघर्षशील नीतियों से प्रभावित होकर रेलवे कर्मचारी यूनियन में हुए शामिल
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਮਨਾਇਆ ਧਰਤੀ ਦਿਵਸ