ਯੂ ਕੇ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੇ ਸਵਰਗਵਾਸੀ ਬਾਪੂ ਸਿਗਾਰਾ ਸਿੰਘ ਦੀ ਪੋਤਰੀ ਅਤੇ ਇੰਗਲੈਂਡ ਵਾਸੀ ਅਕਾਲੀ ਆਗੂ ਮੁਖਤਿਆਰ ਸਿੰਘ ਝੰਡੇਰ ਦੀ ਬੇਟੀ ਹਰਕਮਲ ਕੌਰ ਨੇ ਇੰਗਲੈਂਡ ਪੁਲਿਸ ਵਿੱਚ ਕਮਿਊਨਿਟੀ ਸਪੋਰਟ ਅਫਸਰ ਭਰਤੀ ਹੋ ਆਪਣੇ ਪਿੰਡ, ਮਾਪਿਆ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਮੁਖਤਿਆਰ ਸਿੰਘ ਝੰਡੇਰ ਦੀਆ ਸਿਰਫ ਦੋ ਬੇਟੀਆਂ ਹੀ ਹਨ, ਹਰਕਮਲ ਕੌਰ ਦੇ ਮਾਤਾ ਪਿਤਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਡੀਆਂ ਬੇਟੀਆਂ ਤੇ ਬਹੁਤ ਮਾਂਣ ਹੈ, ਕਿ ਸਾਡੀ ਵੱਡੀ ਬੇਟੀ ਨੇ ਉੱਚ ਵਿੱਦਿਆ ਅਤੇ ਸਖ਼ਤ ਮਿਹਨਤ ਕਰਕੇ ਇੰਗਲੈਂਡ ਪੁਲਿਸ ਵਿੱਚ ਭਰਤੀ ਹੋ ਕੇ ਵਧੀਆ ਮੁਕਾਮ ਹਾਸਿਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਹਮੇਸ਼ਾ ਬੋਝ ਸਮਝਿਆ ਜਾਂਦਾ ਸੀ, ਪਰ ਲੜਕੀਆਂ ਵੀ ਇਹ ਸਾਬਤ ਕਰਕੇ ਦਿਖਾ ਰਹੀਆਂ ਹਨ ਕਿ ਉਹ ਕਿਸੇ ਲੜਕੇ ਨਾਲੋਂ ਘੱਟ ਨਹੀਂ ਹਨ, ਬਲਕਿ ਪੜ੍ਹਾਈ ਵਿਚ ਲੜਕਿਆਂ ਨਾਲੋਂ ਮੋਹਰੀ ਰਹਿ ਕੇ ਜਿਥੇ ਲੜਕੀਆਂ ਮਾਪਿਆ ਦਾ ਨਾਂਅ ਉੱਚਾ ਕਰਦੀਆਂ ਹਨ, ਉਥੇ ਮਾਪਿਆ ਦੇ ਬੁਢਾਪੇ ਦਾ ਸਹਾਰਾ ਵੀ ਬਣ ਰਹੀਆਂ ਹਨ। ਹਰਕਮਲ ਦੇ ਮਾਤਾ ਪਿਤਾ ਨੇ ਹਰਕਮਲ ਕੌਰ ਦੇ ਯੂ.ਕੇ ਪੁਲਿਸ ਵਿੱਚ ਭਰਤੀ ਹੋਣ ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਰਕਮਲ ਕੌਰ ਨੇ ਯੂ.ਕੇ ਦੇ ਜੰਮਪਲ ਹੋਰਨਾਂ ਬੱਚਿਆਂ ਨੂੰ ਵੀ ਆਪਣੇ ਵਧੀਆ ਭਵਿੱਖ ਲਈ ਯੂ.ਕ ਪੁਲਿਸ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਹਰਕਮਲ ਕੌਰ ਨੇ ਦੋ ਸਾਲ ਦੀ ਉਮਰ ਵਿੱਚ ਹੀ ਆਪਣੇ ਮਾਤਾ ਪਿਤਾ ਨਾਲ ਆਪਣੇ ਪਿੰਡ ਲੱਖਣ ਕਲਾਂ ਕਪੂਰਥਲਾ ਤੋਂ ਇੰਗਲੈਂਡ ਆ ਕੇ ਉੱਚ ਵਿੱਦਿਆ ਅਤੇ ਸਖ਼ਤ ਮਿਹਨਤ ਕਰਕੇ ਇੰਗਲੈਂਡ ਪੁਲਿਸ ਵਿੱਚ ਭਰਤੀ ਹੋ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਸੁਪਨਾ ਸਾਕਾਰ ਕੀਤਾ ਹੈ। ਹਰਕਮਲ ਕੌਰ ਦੀ ਛੋਟੀ ਭੈਣ ਹਰਸਿਮਰਨ ਨੇ ਵੀ ਆਪਣੀ ਵੱਡੀ ਭੈਣ ਤੇ ਮਾਣ ਮਹਿਸੂਸ ਕਰਦਿਆਂ ਉਸ ਵਾਗ ਹੀ ਇੰਗਲੈਂਡ ਪੁਲਿਸ ਵਿੱਚ ਭਰਤੀ ਹੋਣ ਦੀ ਖੁਆਇਸ਼ ਜ਼ਾਹਿਰ ਕੀਤੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly