(ਸਮਾਜ ਵੀਕਲੀ)
ਹੋ ਜਾਵੇ ਜਿਸ ਨਾਲ, ਮੁਹੱਬਤ ਦਿਲੋਂ,
ਮਰਦੇ ਦਮ ਤੱਕ ਕਦੇ,ਭੁੱਲਾਈ ਨਹੀਂ ਜਾਂਦੀ।
ਇਹ ਐਸੀ ਦੌਲਤ ਹੈ ਸੰਗਰੂਰਵੀ ਦੁਨੀਆਂ ਅੰਦਰ,
ਮਰਕੇ ਹਰ ਕਿਸੇ ਤੋਂ, ਕਮਾਈ ਨਹੀਂ ਜਾਂਦੀ।
ਮਿਲੇ ਮੁਹੱਬਤ,ਮਹਿਬੂਬ, ਮਹਿਫੂਜ਼ ਰਹਿੰਦੇ,
ਮਰ ਜਾਏ ਕੋਈ,ਜੱਗ ਹੱਸਾਈ ਨਹੀਂ ਜਾਂਦੀ।
ਹੋ ਜਾਵੇ ਇਨਸਾਨ ਆਮ, ਬਦਨਾਮ ਮੁਹੱਬਤ ਵਿੱਚ,
ਮੁਹੱਬਤ ਸਦਾ ਪਾਕ ਰਹਿੰਦੀ ਹੈ,ਕਦੇ ਬਦਨਾਮ ਨਹੀਂ ਹੁੰਦੀ।
ਹੋ ਜਾਵੇ ਕਿਸੇ ਨੂੰ ਕਿਸੇ ਨਾਲ, ਜੇਕਰ ਮੁਹਬੱਤ ਤਾਂ,
ਹੋ ਜਾਂਦੀ ਏ ਖ਼ਾਸ ਜ਼ਿੰਦਗੀ,ਆਮ ਨਹੀਂ ਹੁੰਦੀ।
ਨਾਲ ਮਹਿਬੂਬ ਹਰ ਪਲ ਰੋਸ਼ਨ, ਖ਼ੁਸ਼ਗਵਾਰ ਹੁੰਦਾ ਏ,
ਦਿਨ ਖਿੜਿਆ ਰਹਿੰਦਾ ਏ, ਸ਼ਾਮ ਨਹੀਂ ਹੁੰਦੀ।
ਕਰੇ ਮੁਹੱਬਤ ਕੋਈ, ਜ਼ਿਕਰ ਹੁੰਦਾ,ਲੜ੍ਹੇ ਮਰੇ ਕੋਈ,
ਜ਼ਿਕਰ ਕਰਦੀ ਖੁੱਲ੍ਹ ਕੇ ਕਦੇ ਵੀ,ਅਵਾਮ ਨਹੀਂ ਹੁੰਦੀ।
ਰਹਿੰਦਾ ਚੱਕਰ ਚੱਲਦਾ, ਸਦਾ ਜਨਮ ਮੌਤ ਦਾ,
ਕੁਦਰਤ ਕਰਦੀ ਕਦੇ ਵੀ, ਆਰਾਮ ਨਹੀਂ ਹੁੰਦੀ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
9463162463
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly