(ਸਮਾਜ ਵੀਕਲੀ)
ਜਲੰਧਰ (ਮਹਿੰਦਰ ਰਾਮ ਫੁੱਗਲਾਣਾ)- ਐਡਵੋਕੇਟ ਹਰਭਜਨ ਦਾਸ ਸਾਂਪਲਾ ਨੇ ਦੱਸਿਆ ਕਿ ਮਾਨਯੋਗ ਸੋਹਨ ਲਾਲ ਸਾਂਪਲਾ ਸਰਪ੍ਰਸਤ ਅੰਬੇਡਕਰ ਮਿਸ਼ਨ ਸੋਸਾਇਟੀ ਖੰਨਾ ਨੇ ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਖੰਨਾ ਵਿਖੇ ਆਪਣੇ ਪੁੱਤਰ ਅਨਿਲ ਸਾਂਪਲਾ ਅਤੇ ਬੇਟੀ ਬਿੰਦਰ ਸਾਂਪਲਾ ਦੇ ਵਿਆਹ ਦੀ 25ਵੀਂ ਵਰੇਗੰਢ ਦੀ ਖੁਸ਼ੀ ਵਿੱਚ ਸਕੂਲ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ 15 ਵਿਦਿਆਰਥੀਆਂ ਨੂੰਂ ਪੰਜ-ਪੰਜ ਕਾਪੀਆਂ ਦੇ ਸੈਟ ਅਤੇ ਉਹਨਾਂ ਵੱਲੋਂ ਜਰਮਨ ਤੋਂ ਸਪੈਸ਼ਲ ਲਿਆਂਦੀਆਂ ਪੈਨਸਿਲਾਂ ਅਤੇ ਪੈੱਨ ਦੇ ਸਨਮਾਨਿਤ ਕੀਤਾ। ਸੋਹਨ ਲਾਲ ਸਾਂਪਲਾ ਦੇ ਨਾਲ ਲਖਵੀਰ ਸਿੰਘ ਚੌਹਾਨ ਇੰਡੇਨ ਗੈਸ ਏਜੰਸੀ ਖੰਨਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਨਾਂ ਵੱਲੋਂ ਵਿਦਿਆਰਥੀਆਂ ਨੂੰਂ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਾਂਪਲਾ ਵੱਲੋਂ ਛੇ ਮਿਡ ਡੇ ਮੀਲ ਵਰਕਰਾਂ ਨੂੰਂ ਸੂਟ ਵੀ ਭੇਂਟ ਕੀਤੇ ਗਏ ਅਤੇ ਨਕਦ ਰਾਸ਼ੀ ਵੀ ਦਿੱਤੀ ਗਈ। ਉਨਾਂ ਮਿਡ ਡੇ ਮੀਲ ਵਰਕਰਾਂ ਵੱਲੋਂ ਵਿਦਿਆਰਥੀਆਂ ਲਈ ਬਣਾਏ ਜਾਂਦੇ ਖਾਣੇ ਦੀ ਵੀ ਖੂਬ ਤਾਰੀਫ ਕੀਤੀ। ਉਹਨਾਂ ਵੱਲੋਂ ਉਹਨਾਂ ਨੂੰਂ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਾਂਪਲਾ ਵੱਲੋਂ ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਨੂੰਂ ਲਾਹੌਰੀ ਰਾਮ ਬਾਲੀ ਵੱਲੋਂ ਲਿਖੀ ਪੁਸਤਕ ਡਾ. ਅੰਬੇਡਕਰ ਜੀਵਨ ਅਤੇ ਮਿਸ਼ਨ ਵੀ ਭੇਂਟ ਕੀਤੀ ਗਈ। ਵਰਨਣਯੋਗ ਹੈ ਕਿ ਸੋਹਨ ਲਾਲ ਸਾਂਪਲਾ ਯੂਰਪ ਦੀ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਹਨ ਅਤੇ ਉਹਨਾ ਦੱਸਿਆ ਕਿ ਬਾਬਾ ਸਾਹਿਬ ਵੱਲੋਂ ਲਿਖੀਆਂ ਕਿਤਾਬਾਂ ਬੋਨ ਯੂਨੀਵਰਸਿਟੀ ਜਰਮਨ ਵਿਖੇ ਰੱਖੀਆਂ ਗਈਆਂ ਹਨ ਅਤੇ 2/11/2021 ਨੂੰਂ ਬਾਬਾ ਸਾਹਿਬ ਦੀ ਤਸਵੀਰ ਵੀ ਇਸ ਯੂਨੀਵਰਸਿਟੀ ਵਿੱਚ ਲਗਾਈ ਗਈ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਕਿਰਨ ਸਾਂਪਲਾ, ਪਿੰਕੀ, ਏਕਮ, ਮਨਜੀਤ ਸਿੰਘ ਸੋਨੀ, ਸਿਮਰਨ ਅੰਬੇਡਕਰੀ, ਮਿੰਨੀ ਵਾਈਸ ਪ੍ਰਧਾਂਨ, ਪੂਜਾ, ਮਨਜੀਤ ਕੌਰ, ਟੀਨੂੰ, ਮਨਪ੍ਰੀਤ ਕੌਰ, ਬਬਲੀ, ਕਵਿਤਾ ਹਾਜਰ ਸਨ।