ਖੱਟੀਆਂ ਮਿੱਠੀਆਂ ਯਾਦਾਂ……

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਜ਼ਿੰਦਗੀ ਦਾ ਇਹ ਤਜ਼ਰਬਾ
ਵੱਖੋ ਵੱਖਰੇ ਫੁੱਲਾਂ ਦੇ ਵਰਗਾ।
ਕਦੇ ਕਲੀਆਂ ਹਾਰ ਬਣਾਇਆ,
ਕਦੇ ਦਰਦ-ਏ-ਦਿਲ ਸੁਣਾਇਆ।
ਕਦੇ ਰੌਣਕ ਮੇਲੇ ਵੀ ਮਾਣੇ,
ਕਦੇ ਰੱਬ ਦੇ ਮੰਨੇ ਸੀ ਭਾਣੇ।
ਕਦੇ ਤੁਰੇ ਸਾਂ ਲੰਮੀਆਂ ਵਾਟਾਂ,
ਕਦੇ ਸੋਹਣੀ ਟੌਹਰ ਤੇ ਠਾਟਾਂ।
ਕਦੇ ਤੇਜ਼ ਵਗੀਆਂ ਹਵਾਵਾਂ,
ਕਦੇ ਮਿਲੀਆਂ ਠੰਡੀਆਂ ਛਾਂਵਾਂ।
ਕਦੇ ਉੱਚੇ ਚੜ੍ਹ ਗਏ ਪੌੜੀ,
ਕਦੇ ਖ਼ਾਲੀ ਚੁੱਲ੍ਹੇ ਤੌੜੀ।
ਕਦੇ ਹਿਰਖ਼ ਆ ਗਿਆ ਯਾਰਾਂ,
ਕਦੇ ਯਾਰਾਂ ਨਾਲ ਬਹਾਰਾਂ।
ਕਦੇ ਸੂਹੇ ਰੰਗ ਰੰਗਾਏ,
ਕਦੇ ਫਿੱਕੇ ਵੀ ਹੰਢਾਏ।
ਕਦੇ ਢਿੱਡੀਂ ਪਈਆਂ ਪੀੜਾਂ,
ਕਦੇ ‘ਕੱਲੇ ਵਿੱਚ ਅਸੀਂ ਭੀੜਾਂ।
ਕਦੇ ਨਖ਼ਰੇ ਜਾਣ ਨਾ ਝੱਲੇ,
ਕਦੇ ਜ਼ਖ਼ਮ ਹੋ ਗਏ ਅੱਲੇ।
ਇਹ ਜ਼ਿੰਦਗੀ ‘ਮਨਜੀਤ’ ਜਾਣੇ,
ਜੀਹਨੇ ਰੰਗ ਇਹ ਸਾਰੇ ਮਾਣੇ।
ਇਹ ਖਟੀਆਂ ਮਿੱਠੀਆਂ ਯਾਦਾਂ,
ਓਸ ਸੱਚੇ ਅੱਗੇ ਕਰਾਂ ਫ਼ਰਿਆਦਾਂ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article. “ਪਿਆਰੇ ਅੰਬੇਡਕਰ”
Next articleਨਾਮ