ਪੰਜਾਬ ਭਵਨ ਦੀ ਵਿਸ਼ੇਸ਼ ਰਿਪੋਰਟ ।
ਜਲੰਧਰ ਨਕੋਦਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਵਿਸਾਖੀ ਦੇ ਮੇਲੇ ਤੇ ਪਿੰਡ ਹਰਦੋ ਫਰਾਲਾ ਵਿਖੇ ਤਿੰਨ ਰੋਜ਼ਾ ਕੈਂਪ ਅਪ੍ਰੈਲ 11,12,13 ਨੂੰ ਸੁੱਖੀ ਬਾਠ ਸੇਵਾ ਕਲੱਬ ਕਨੇਡਾ ਵੱਲੋਂ ਲਗਾਇਆ ਗਿਆ। ਜਿਸ ਵਿਚ ਡਾ.ਸੀਤਲ ਕੁਮਾਰ ਔਜਲਾ ਜੀ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਸਮੁੱਚੀ ਟੀਮ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈਕ ਅੱਪ ਕੀਤਾ ਗਿਆ ਅਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਸਨ। ਆਉਣ ਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਅਤੇ ਨਾਲ ਹੀ ਪੀਣ ਲਈ ਠੰਢੇ ਪਾਣੀ ਦੀਆਂ ਬੋਤਲਾਂ ਲੋਕਾਂ ਨੂੰ ਮਹੁੱਈਆ ਕਰਵਾਈਆਂ ਗਈਆਂ ਸਨ। ਇਸ ਕੈਂਪ ਵਿੱਚ ਪੰਜਾਬ ਭਵਨ ਜਲੰਧਰ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ। ਜਿਹਨਾਂ ਵਿੱਚੋਂ ਤੇਜਿੰਦਰ ਸਿੰਘ ਬਾਜਵਾ ਵੀ ਸ਼ਾਮਿਲ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly