(ਸਮਾਜ ਵੀਕਲੀ)
ਉਹ ਕੁੜੀ ਮੈਨੂੰ ਹੁਣ ਵੀ,
ਚੇਤੇ ਆਉਂਦੀ ਐ।
ਸੱਚ ਜਾਣਿਓ ਹੁਣ ਵੀ,
ਮਨ ਮੇਰੇ ਨੂੰ ਭਾਉਂਦੀ ਐ।
ਕਦੇ ਪਾਗਲ,ਕਦੇ ਝੱਲਾ,
ਕਹਿ ਬੁਲਾਉਂਦੀ ਸੀ।
ਮੇਰੇ ਹਾਲਾਤਾਂ ਦਾ ਮਜ਼ਾਕ,
ਉਹ ਉਡਾਉਂਦੀ ਸੀ
ਭੁੱਲਜਾ ਮੈਨੂੰ ਆ ਸੁਪਨਿਆਂ ਵਿਚ ਸਮਝਾਉਂਦੀ ਐ।
ਉਹ ਕੁੜੀ ਮੈਨੂੰ ਹੁਣ ਵੀ,
ਚੇਤੇ ਆਉਂਦੀ ਐ।
ਗਲੀ ਮੇਰੇ ਫੇਰੇ ਪਾਉਣਾ ਛੱਡ “ਸੰਗਰੂਰਵੀ”।
ਕਰਕੇ ਇਸ਼ਾਰਾ ਬੁਲਾਉਣਾ ਛੱਡ “ਸੰਗਰੂਰਵੀ”।
ਕਹਿ ਸਹੇਲੀ ਦੇ ਭਾਈ ਨੂੰ ਧਮਕਾਉਂਦੀ ਰਹਿੰਦੀ ਐ,
ਉਹ ਕੁੜੀ ਮੈਨੂੰ ਅੱਜ ਵੀ ਚੇਤੇ ਆਉਂਦੀ ਹੈ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly