ਜਲੰਧਰ ਜ਼ਿਮਨੀ ਚੋਣ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ -ਹਰਚੰਦ ਸਿੰਘ ਬਰਸਟ

ਫੋਟੋ ਕੈਪਸਨ:- ਚੈਅਰਮੈਨ ਮੰਡੀ ਕਰਨ ਬੋਰਡ ਪੰਜਾਬ ਹਰਚੰਦ ਸਿੰਘ ਬਰਸਟ, ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਆਪ ਉਮੀਦਵਾਰ ਰਿੰਕੂ ਦੇ ਹੱਕ ਵਿਚ ਮੀਟਿੰਗ ਕਰਦੇ ਹੋਏ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਹੀ ਰਹਿਣਗੇ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ )- ਜਲੰਧਰ ਦੀ ਖਾਲੀ ਹੋਈ ਲੋਕ ਸਭਾ ਸੀਟ ਲਈ ਚੋਣਾ ਦਾ ਬਿਗੁਲ ਵੱਜ ਚੁਕਿਆ ਹੈ ਇਸ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਉਤਾਰਿਆ ਗਿਆ ਹੈ , ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਚੈਅਰਮੈਨ ਮੰਡੀ ਕਰਨ ਬੋਰਡ ਪੰਜਾਬ ਹਰਚੰਦ ਸਿੰਘ ਬਰਸਟ , ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ , ਚੈਅਰਮੈਨ ਕੁਨਾਲ ਧਵਨ ਅੰਮ੍ਰਿਤਸਰ, ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਸਮੇਤ ਅਲੱਗ ਅਲੱਗ ਪਿੰਡਾਂ ਵਿਚ ਮੀਟਿੰਗਾਂ ਕਰਨ ਤੋਂ ਬਾਅਦ ਮਹਿਤਪੁਰ ਪਹੁੰਚੇ ਮਹਿਤਪੁਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਇੱਕ ਸਾਲ ਪੂਰਾ ਕਰ ਚੁੱਕੀ ਹੈ ਇਕ ਸਾਲ ਵਿਚ ਸਰਕਾਰ ਵੱਲੋਂ ਇਨ੍ਹਾਂ ਕੰਮ ਕੀਤਾਂ ਗਿਆ ਹੈ ਜਿਨ੍ਹਾਂ ਕੰਮ ਪਿਛਲੀਆਂ ਸਰਕਾਰਾਂ ਪੰਜ ਸਾਲ ਵਿੱਚ ਨਹੀਂ ਕਰ ਸਕੀਆਂ ਹਨ ਉਨਾ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 300 ਯੂਨਿਟ ਪਰ ਮਹੀਨਾ ਹਰ ਵਰਗ ਲਈ ਮੁਆਫ ਕੀਤਾ ਗਿਆ ਜਿਸ ਦਾ ਫਾਇਦਾ ਪੰਜਾਬ ਦੇ 90% ਲੋਕਾਂ ਨੂੰ ਮਿਲ ਰਿਹਾ ਹੈ।

ਸਰਕਾਰ ਵੱਲੋਂ 117 ਸਕੂਲ 504 ਮਹੱਲਾ ਕਲੀਨਿਕ ਖੋਲੇ ਗਏ ਹਨ ਇਨ੍ਹਾਂ ਵਿਚ 90 ਟੈਸਟਾਂ ਸਮੇਤ ਦਵਾਈਆਂ ਫ੍ਰੀ ਦਿਤੀਆਂ ਜਾ ਰਹੀਆਂ ਹਨ ‌‌, ਹੁਣ ਤੱਕ ਸਰਕਾਰ ਵੱਲੋ ਪੰਜਾਬ ਵਿੱਚ 29 ਹਜ਼ਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕੀਤੀ ਜਾ ਚੁੱਕੀ ਹੈ ਅਤੇ 30 ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਗਿਆ ਹੈ। ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਅਦਾਇਗੀ ਕੀਤੀ ਗਈ ਹੈ ਕਿਸੇ ਕਿਸਾਨ ਦਾ ਕੋਈ ਬਕਾਇਆ ਬਾਕੀ ਨਹੀਂ ਰਿਹਾ, ਪੰਜਾਬ ਵਿਚ ਕੁਦਰਤੀ ਕ੍ਰੋਪੀ ਦਾ ਸ਼ਿਕਾਰ ਹੋਈਆਂ ਫਸਲਾਂ ਦੇ ਖ਼ਰਾਬੇ ਸਬੰਧੀ ਗਿਰਦਾਵਰੀਆਂ ਕੀਤੀਆਂ ਹਨ ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਨਾਲੋਂ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਮਹਿਤਪੁਰ ਸੀਵਰੇਜ ਸਮੱਸਿਆ, ਬਸ ਸਟੈਂਡ ਦੀ ਸਮੱਸਿਆਂ, ਸਟੇਡੀਅਮ , ਸਿਹਤ ਕੇਂਦਰ , ਅਤੇ ਡਿਗਰੀ ਕਾਲਜ ਸਬੰਧੀ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾਂ ਕਿ ਕੁਝ ਬਜਟ ਦੀ ਕਮੀ ਕਾਰਨ ਦੇਰੀ ਤਾਂ ਹੋ ਸਕਦੀ ਹੈ ਪਰ ਹਰ ਮੰਗ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਨ੍ਹਾਂ ਨੇ ਮੀਂਹ ਨਾਲ ਖਰਾਬ ਹੋਈਆਂ ਕਿਸਾਨਾਂ ਦੀਆਂ ਫਸਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਸੈਂਟਰ ਸਰਕਾਰ ਵੱਲੋਂ ਕਣਕ ਦੀ ਫ਼ਸਲ ਤੇ ਜੋ ਕੱਟ ਲਗਾਇਆ ਜਾ ਰਿਹਾ ਹੈ ਉਸ ਦੀ ਭਰਭਾਈ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ ਪੰਜਾਬ ਸਰਕਾਰ ਹਮੇਸ਼ਾਂ ਕਿਸਾਨਾਂ , ਮਜ਼ਦੂਰਾਂ, ਤੇ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੈ ਉਨਾਂ ਕਿਹਾ ਮੀਟਿੰਗਾਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਲਈ ਜੋਸ਼ ਹੈ, ਤੇ ਰਿੰਕੂ ਦੀ ਜਿੱਤ ਜਲੰਧਰ ਦੇ ਵਿਕਾਸ ਤੇ ਵਿਧਾਨ ਸਭਾ ਹਲਕਿਆਂ ਦੀ ਜਿੱਤ ਹੋਵੇਗੀ।

ਇਸ ਮੌਕੇ ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਸੀ ਤੇ ਰਹਿਣਗੇ ਉਨ੍ਹਾਂ ਸਾਰੇ ਵਰਕਰਾਂ ਤੇ ਪਬਲਿਕ ਨੂੰ ਰਤਨ ਸਿੰਘ ਕਾਕੜ ਕਲਾਂ ਨਾਲ ਹਰ ਸਮੱਸਿਆ ਲਈ ਰਾਬਤਾ ਕਾਇਮ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਇਸ ਮੀਟਿੰਗ ਵਿਚ ਮੁਖਵਿੰਦਰ ਸਿੰਘ ਵਿਰਦੀ ਬਲਾਕ ਪ੍ਰਧਾਨ ਅੰਮ੍ਰਿਤਸਰ,ਨਿਰਮਲ ਸਿੰਘ ਮੱਲ ਵੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePM Modi discusses India’s tech-powered transformations with Apple CEO
Next articleCommitted to growing, investing across the country: Cook tells PM Modi