ਚਿੜੀ

ਨਿਰਲੇਪ ਕੌਰ ਸੇਖੋਂ

(ਸਮਾਜ ਵੀਕਲੀ)

ਚਿੜੀ ਬੈਠ ਕੇ ਬਨੇਰੇ ਮੈਨੂੰ ਨਿੱਤ ਪੁੱਛਦੀ
ਕਿਉਂ ਦੋਨਾਂ ਉੱਤੇ ਇੱਕੋ ਜਿਹੀ ਗੱਲ ਢੁੱਕਦੀ
ਤੂੰ ਵੀ ਚੰਚਲ ਸੁਭਾਅ, ਟੇਕ ਮੈਨੂੰ ਵੀ ਨਾ
ਤੇਰੇ ਰਿਸ਼ਤੇ ਦੀ ਡੋਰ ਕਦੇ ਢਿੱਲੀ ਪਵੇ ਨਾ
ਕੋਈ ਗੱਲ ਤੂੰ ਸੁਣਾ ਭੈਣੇ ਸੁੱਖ ਦੀ
ਚਿੜੀ ਬੈਠ ਕੇ ਬਨੇਰੇ ਮੈਨੂੰ ਨਿੱਤ ਪੁੱਛਦੀ
ਕਿਉਂ ਦੋਨਾਂ ਉੱਤੇ ਇੱਕੋ ਜਿਹੀ ਗੱਲ ਢੁੱਕਦੀ…
ਘਰ ਦੇ ਧੰਦਿਆਂ ‘ਚ ਗੋਲੀ ਬਣੀ ਰਹਿੰਨੀ ਐਂ
ਜੇ ਤੂੰ ਨੌਕਰੀਆਂ ਕਰੇਂ, ਕਹਿੰਦੇ ਪੱਤੇ -ਪੱਤੇ ਰਹੇਂ ,
ਮੈਂ ਵੀ ਉੱਡੂ -ਉੱਡੂ ਰਹਾਂ ਸ਼ਾਖ ਰੁੱਖ ਦੀ
ਚਿੜੀ ਬੈਠ ਕੇ ਬਨੇਰੇ ਮੈਨੂੰ ਨਿੱਤ ਪੁੱਛਦੀ
ਕਿਉਂ ਦੋਨਾਂ ਉੱਤੇ ਇੱਕੋ ਜਿਹੀ ਗੱਲ ਢੁੱਕਦੀ…
ਜੱਗ ਕੀਤੀ ਠੰਡੀ ਵਾਰ ,
ਦਿੰਦੇ ਕੁੱਖ ਵਿੱਚ ਮਾਰ,
ਗੱਲ ਹੈ ਘਿਨਾਉਣੀ ਬੜੀ ਦੁੱਖ ਦੀ
ਲੰਬੀ ਉਮਰ ਦੀ ਤੇਰੀ ਸਦਾ ਸੁੱਖ ਸੁੱਖਦੀ
ਤੇਰੀ ਚਿੜੀ ਜਾਵੇ ਭੈਣੇ ਦਿਨੋ -ਦਿਨ ਮੁੱਕਦੀ
ਚਿੜੀ ਬੈਠ ਕੇ ਬਨੇਰੇ ਮੈਨੂੰ ਨਿੱਤ ਪੁੱਛਦੀ
ਕਿਉਂ ਦੋਨਾਂ ਉੱਤੇ ਇੱਕੋ ਜਿਹੀ ਗੱਲ ਢੁੱਕਦੀ…
ਤੂੰ ਤਾਂ ਮਮਤਾ ਦੀ ਮੂਰਤ ਤੇ ਗਿੱਧਿਆਂ ਦੀ ਰਾਣੀ ਐਂ
ਵਿਹੜਿਆਂ ਦੀ ਰੌਣਕ ਤੇ ਘਰ ਦੀ ਸੁਆਣੀ ਐਂ
ਤੇਰੀ ਤ੍ਰਿਝੰਣਾ ਦਾ ਰੌਲਾ
ਕਹਿੰਦੇ ਚਿੜੀਆਂ ਦੀ ਚੀਂ -ਚੀਂ ਨਾ ਮੁੱਕਦੀ
ਚਿੜੀ ਬੈਠ ਕੇ ਬਨੇਰੇ ਮੈਨੂੰ ਨਿੱਤ ਪੁੱਛਦੀ
ਕਿਉਂ ਦੋਨਾਂ ਉੱਤੇ ਇੱਕੋ ਜਿਹੀ ਗੱਲ ਢੁੱਕਦੀ…
ਕੁੜੀਆਂ ਤੇ ਚਿੜੀਆਂ ਨੂੰ, ਰੱਬ ਉੱਤੇ ਮਾਣ
ਭੈੜੀ ਨੀਤੀ ਤੇ ਦਰਿੰਦਿਆਂ
ਰੁੱਖ, ਕੁੱਖ ਕੀਤੇ ਘਾਣ,
ਭੈੜੀ ਗੱਲ ਆਈ ਸਾਹਮਣੇ ਮਨੁੱਖ ਦੀ
ਚਿੜੀ ਬੈਠ ਕੇ ਬਨੇਰੇ ਮੈਨੂੰ ਨਿੱਤ ਪੁੱਛਦੀ
ਕਿਉਂ ਦੋਨਾਂ ਉੱਤੇ ਇੱਕੋ ਜਿਹੀ ਗੱਲ ਢੁੱਕਦੀ…

ਨਿਰਲੇਪ ਕੌਰ ਸੇਖੋਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਮ ਸੰਧੂਰੀ
Next articleਕੁਝ ਕੀਮਤੀ ਚੀਜ਼ਾਂ