(ਸਮਾਜ ਵੀਕਲੀ)
ਮੇਲਿਆਂ ਦੇ ਦਿਨ ਬੀਤ ਗਏ, ਕੈਸਾ ਆਇਆ ਜ਼ਮਾਨਾ,
ਯੋਜਨਾਵਾਂ ਸਭ ਫੇਲ੍ਹ ਹੋ ਜਾਣ, ਵੱਧਦੀ ਅਬਾਦੀ ਦਾ ਨ੍ਹੀਂ ਕੋਈ ਟਿਕਾਣਾ।
ਨਾ ਕੋਈ ਗਰਮੀ ਦਾ ਕਰੇ ਸਵਾਗਤ, ਨਾ ਝੱਲ ਸਕਦੇ ਸਰਦੀ,
ਬੰਦਾ ਆਪਣੇ ਬੁਣੇ ਜਾਲਾਂ ਵਿਚ ਉਲਝਿਆ ਫਿਰਦਾ, ਕਿਤੋਂ ਨਾ ਮਿਲੇ ਹਮਦਰਦੀ।
ਜਿਹੜੇ ਜੱਟ ਮਾਰਦੇ ਸੀ ਦਮਾਮੇ, ਮਸ਼ੀਨਰੀ ਦੇ
ਕਰਜ਼ਿਆਂ ਬਣਾਤੇ ਕਾਮੇ,
ਵਿਕ ਗਈਆਂ ਜ਼ਮੀਨਾਂ, ਕਰਨ ਵਾਲਿਆਂ ਭਰ ਲਏ ਖ਼ਜ਼ਾਨੇ।
ਕਈਆਂ ਦੇ ਪੁੱਤ ਬਣੇ ਸੰਗੀਤਕਾਰ, ਕਈ ਗਾਉਣ ਲੱਗ ਗਏ ਤਰਾਨੇ,
ਹਰੇਕ ਦਾ ਬੀਪੀ ਵਧਦਾ ਕਦੇ ਘਟਦਾ ਰਹਿੰਦਾ ਕੋਈ ਸਮਝੇ ਬਹਾਨੇ।
ਜਿੰਨਾ ਪੁੰਨ ਕੀਤੇ, ਰੱਬ ਉਨ੍ਹਾਂ ਨੂੰ ਸਿੱਧੇ ਰਸਤੇ ਪਾਈ ਰੱਖਦਾ,
ਖ਼ੁਸ਼ੀਆਂ ਵੰਡਦੇ ਰਹਿਣ ਸਮਾਜ ਨੂੰ, ਉਨ੍ਹਾਂ ਦੇ ਹਰ ਵੇਲੇ ਮੇਲੇ ਲਾਈ ਰੱਖਦਾ।
ਬੁਰਾ ਕਿਸੇ ਦਾ ਸੋਚਣਾ ਬੰਦ ਕਰੋ, ਸ਼ਾਂਤੀ ਨਾਲ ਘਰ ਰਹੂ ਵੱਸਦਾ,
ਅਜੇ ਵੀ ਵੇਲਾ ਹੈ ਸੁਧਰ ਜਾਓ, ਮਨੁੱਖਾ ਜਨਮ ਨ੍ਹੀਂ ਐਨਾ ਸਸਤਾ।
ਪੁਰਾਣੇ ਲੋਕਾਂ ਨੂੰ ਯਾਦ ਕਰੋ, ਹਰ ਵਕਤ ਲਾਉਂਦੇ ਸੀ ਮੇਲੇ,
ਹੱਕ ਸੱਚ ਦੀ ਕਮਾਈ ਸੀ ਕਰਦੇ, ਇਕ ਦੂਜੇ ਦੇ ਸਾਂਝੀ ਬਣਦੇ ਵੇਲੇ-ਕੁਵੇਲੇ।
ਰਾਹੀਆਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਨ੍ਹੀਂ ਸੀ ਲੁੱਟਦੇ, ਪੈਂਦੇ ਨ੍ਹੀਂ ਸੀ ਵਿੱਚ ਝਮੇਲੇ,
ਸਮਾਜ ਸੇਵਾ ਲਈ ਤਤਪਰ ਸੀ ਰਹਿੰਦੇ, ਭਰੇ ਰਹਿੰਦੇ ਸੀ ਤਬੇਲੇ।
ਅੰਤਰਰਾਸ਼ਟਰੀ ਪੱਧਰ ਤੇ ਵੀ ਸਿਆਸੀ ਲੋਕਾਂ, ਮਹੌਲ ਬਣਾਇਆ ਗਮਗੀਨ,
ਜੇ ਸੋਚ ਉਨ੍ਹਾਂ ਦੀ ਹੋਵੇ ਚੰਗੀ, ਕਿਉਂ ਚੱਲਣ ਬੰਬ ਬੰਦੂਕਾਂ ਮੈਗਜ਼ੀਨ।
ਗੁਰੂਆਂ ਦੀ ਭਗਤੀ ਲਹਿਰ ਦਿਤੀ ਸੀ ਵਧੀਆ ਜੀਵਨ-ਜਾਚ,
ਸਮੇਂ ਨਾਲ ਜੰਗਾਲ ਲੱਗਿਆ, ਭੁੱਲ ਗਏ ਵਿਰਾਸਤ ਪ੍ਰਾਚੀਨ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly