ਬਾਬਾ ਸਾਹਿਬ ਦੀ ਜਿਅੰਤੀ ਮੌਕੇ ਸੈਮੀਨਾਰ ਕਰਵਾਏ ਗਏ।

(ਸਮਾਜ ਵੀਕਲੀ) ਰਾਜਪੁਰਾ (ਰਮੇਸ਼ਵਰ ਸਿੰਘ): ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜਿਅੰਤੀ ਮਨਾਈ ਗਈ ਜਿਸ ਦੇ ਸਬੰਧ ਵਿੱਚ ਅੰਬੇਡਕਰ ਵੈਲਫੇਅਰ ਸੁਸਾਇਟੀ ਰਾਜਪੁਰਾ ਵਲੋਂ ਪਿੰਡ ਰਾਮਨਗਰ ਅਤੇ ਸਲੱਮ ਏਰੀਆ ਰਾਜਪੁਰਾ ਵਿਖੇ ” ਸਿੱਖਿਆ ਹਰ ਬੱਚੇ ਦਾ ਅਧਿਕਾਰ ਅਤੇ ਸਿੱਖਿਆ ਦਾ ਮਿਆਰ” ਵਿਸ਼ੇ ਤੇ ਸੈਮੀਨਾਰ ਕਰਵਾਏ ਗਏ ਅਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਕੇਸਰ ਸਿੰਘ, ਭਾਗ ਸਿੰਘ, ਅਮਰਜੀਤ ਸਿੰਘ, ਹਰਨੇਕ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ,ਨੇ ਹਿੱਸਾ ਲਿਆ। ਇਸ ਮੌਕੇ ਇੰਜੀ. ਕੁਲਦੀਪ ਸਿੰਘ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਸਬੰਧੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਸਿੱਖਿਆ ਸਬੰਧੀ ਮੋਟੀਵੇਟ ਕੀਤਾ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਤਿੜਕੇ ਘੜੇ ਦਾ ਪਾਣੀ ਸੀ ਬਿੰਦਰਖੀਆ”
Next articleਮੈਂ ਪੇਂਟਿੰਗ ਬਣਾਈ