(ਸਮਾਜ ਵੀਕਲੀ)
ਧੋਖਾ ਆਪਣਿਆਂ ਨਾਲ ਕਮਾਇਆ, ਤਾਂ ਉਹਦਾ ਕੀ ਫਾਇਦਾ।
ਲਾਹਿਆ ਆਪਣਿਆਂ ਦਾ ਉਠਾਇਆ,
ਤਾਂ ਉਹਦਾ ਕੀ ਫਾਇਦਾ।
1
ਬਾਹਲ਼ਾ ਕਿਸੇ ਤੇ ਰੋਅਬ ਪਾਉਣਾ ਵੀ ਚੰਗਾ ਨਹੀਂ।
ਆਪ ਚੰਗੇ ਬਣੋਂ ਕੋਈ ਦੂਸਰਾ ਮੰਦਾ ਨਹੀਂ।
ਪੈਸਾ ਧੋਖੇ ਨਾਲ ਹਥ ਆਇਆ,
ਤਾਂ ਉਹਦਾ ਕੀ ਫਾਇਦਾ।
ਲਾਹਿਆ ਆਪਣਿਆਂ ਦਾ ਉਠਾਇਆ,
ਤਾਂ ਉਹਦਾ ਕੀ ਫਾਇਦਾ।
2
ਦੂਜੇ ਦੇ ਘਰ ਦਖ਼ਲ ਅੰਦਾਜ਼ੀ ਕਦੇ ਨਾ ਕਰੀਏ।
ਪੁੱਛੇ ਬਿਨਾਂ ਪੌੜੀ ਬਿਗਾਨੀ ਕਦੇ ਨਾ ਚੜੀਏ।
ਜਾਣ ਬੁੱਝ ਕੇ ਦਿਲ ਦੁਖਾਇਆ,
ਤਾਂ ਉਹਦਾ ਕੀ ਫਾਇਦਾ।
ਲਾਹਿਆ ਆਪਣਿਆਂ ਦਾ ਉਠਾਇਆ,
ਤਾਂ ਉਹਦਾ ਕੀ ਫਾਇਦਾ।
3
ਜ਼ਿੰਦਗੀ ਨੂੰ ਠੋਕਰਾਂ ਨਾ ਮਾਰ ਮੁੜ ਮਿਲਨੀ ਨਹੀਂ।
ਕੱਚੀ ਕਲੀ ਨਾ ਲਤਾੜ ਮੁੜ ਖਿਲਨੀ ਨਹੀਂ।
ਜੇ ਆਪਣਾ ਹੋਕੇ ਵੀ ਪਰਾਇਆ,
ਤਾਂ ਉਹਦਾ ਕੀ ਫਾਇਦਾ।
ਲਾਹਿਆ ਆਪਣਿਆਂ ਦਾ ਉਠਾਇਆ,
ਤਾਂ ਉਹਦਾ ਕੀ ਫਾਇਦਾ।
4
ਰੱਬ ਵੀ ਉਹੀਂ ਕਰਦਾ ਜੋ ਤੇਰੇ ਲਈ ਚੰਗਾ ਐ।
ਨਰਿੰਦਰ ਲੜੋਈ ਡੁਬਕੀਆਂ ਮਾਰ ਇਹੀ ਗੰਗਾ ਐ।
ਮੇਹਰ ਉਹਦੀ ਨਾ ਸ਼ੁਕਰ ਮਨਾਇਆ,
ਤਾਂ ਉਹਦਾ ਕੀ ਫਾਇਦਾ।
ਲਾਹਿਆ ਆਪਣਿਆਂ ਦਾ ਉਠਾਇਆ,
ਤਾਂ ਉਹਦਾ ਕੀ ਫਾਇਦਾ।
” ਨਰਿੰਦਰ ਲੜੋਈ ਵਾਲਾ”
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly