ਸੱਜਣਾਂ ਸੰਗ

ਕੁਲਜੀਤ ਕੌਰ ਪਟਿਆਲਾ

(ਸਮਾਜ ਵੀਕਲੀ)

ਤੈਨੂੰ ਮਿਲਣ ਲਈ ਅਸਾਂ ਨਾ ਰੱਖੀ ਕੋਈ,ਮੰਗ ਸੀ
ਹੁਣ ਤਾਂ ਜਿੰਦਗੀ ਨੂੰ ਵੀ ਲੱਗ ਗਿਆ ,ਜੰਗ ਸੀ।

ਵਗਦੀ ਹਵਾ ਦੇ ਕੋਲੋਂ , ਮੈਂ ਪੁੱਛਿਆ ਹਾਲ ਸੀ ਤੇਰਾ
ਪਤਾ ਲੱਗਾ,ਉਹ ਤਾਂ ਬਾਹਰੋਂ ਹੀ ਗਿਆ ਲੰਘ ਸੀ।

ਸੰਧੂਰੀਂ ਸ਼ਾਮਾਂ ਆਣ ਜਦੋਂ, ਬੂਹੇ ਨੂੰ ਖੜਕਾਇਆ ਸੀ
ਥੈਲਾ ਤਾਂ ਯਾਦਾਂ ਦਾ ,ਬਾਹਰ ਗਿਆ ਓਹ ਟੰਗ ਸੀ।

ਚੜ੍ਹਦੀ ਜਵਾਨੀ ਦੇ ਜੋਸ਼ ਵਿੱਚ,ਹੋਸ਼ ਗੁੰਮ ਹੋਏ ਤੇਰੇ
ਚੜ੍ਹਨਾ ਕਿੱਦਾਂ ਇਸ਼ਕੇ ਦਾ, ਤੈਨੂੰ ਕੋਈ, ਰੰਗ ਸੀ।

ਸਾਗਰ ਨਾਲੋਂ ਨਦੀ ਸੀ ਟੁੱਟੀ,ਨਾਲੇ ਟੁੱਟੇ ਪਰਬਤ
ਔਖੇ ਪੈੰਡਿਆਂ ਵਿੱਚ ਕੋਈ ਨਾ ਚੱਲਿਆ,ਸੰਗ ਸੀ‌‌।

ਆਪਣੇ ਆਪ ਤੋਂ ਟੁੱਟੀ ਮੈਂ ,ਜਰਦੀ ਰਹੀ ਪਲ ਪਲ
ਉਹ ਵਰਤਦਾ ਰਿਹਾ,ਹਰ ਵਾਰ ਨਵੇਂ ਹੀ ਢੰਗ ਸੀ।

ਕਿਤੇ ਰੋਜ਼ਗਾਰ ਦੀ ਚਿੰਤਾ,ਜਾਂ ਰੋਟੀ ਦੀ ਭੁੱਖ ਸਤਾਵੇ
ਬਿਨ ਬੋਲਿਆਂ ਹੀ,ਬੋਲਚਾਲ ਕੀਤੀ ਉਸ,ਬੰਦ ਸੀ।

ਲੈਂਦੀ ਗੁਜ਼ਾਰ ਜੀਵਨ ਸਾਰਾ ਫੁੱਲਾਂ ਜਿਹੇ ਸੱਜਣਾਂ ਸੰਗ
ਸੋਚਾਂ ਦਾ ਦਾਇਰਾ ਜੇਕਰ ਹੋਇਆ ਨਾ ਹੁੰਦਾ ਤੰਗ ਸੀ।

ਕੁਲਜੀਤ ਕੌਰ ਪਟਿਆਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰੋਗੀ ਮਨ ਭੂਤਾਂ ਦਾ ਘਰ