ਮੋੋਬਾਇਲ ਫ਼ੋਨ ਵੱਜ ਰਿਹਾ ਹੈ ਹਾਸ ਵਿਅੰਗ

(ਸਮਾਜ ਵੀਕਲੀ)

ਕੌਣ ਕiੰਹਦਾ ਹੈ ਕਿ ਸਾਰੇ ਵੇਹਲੇ ਫਿਰਦੇ ਹਨ, ਜਦੋਂ ਦਾ ਮੋਬਾਇਲ ਫੋLਨ ਆਇਆ ਹੈ ਕਿਸੇ ਨੂੰ ਫੁਰਸਤ ਹੀ ਹੈ  ਨਹੀਂ, ਪੁਰਾਣੇ ਜ਼ਮਾਨੇ ਵਿਚ ਬਜੁਰਗ ਉਂਗਲਾਂ ਤੇ ਕੁਝ ਨਾ ਕੁਝ ਗਿਣੀ ਜਾਂਦੇ ਸੀ, ਤੇ ਅੱਜਕਲ੍ਹ ਕੀ ਬੁੱਢਾ, ਕੀ ਜਵਾਨ ਮੋਬਾਇਲ ਫ਼ੋਨ ਤੇ ਉਂਗਲਾਂ ਮਾਰੀ ਜਾਂਦਾ ਹੈ।ਸੜਕਾਂ, ਗੁਰਦਵਾਰੇ, ਹਸਪਤਾਲ, ਬਾਜ਼ਾਰ,ਗੱਲ ਕੀ ਜੀ ਹਰ ਜਗਾ੍ਹ ਤੇ ਅੱਜਕਲ੍ਹ ਮੋਬਾਇਲ ਫ਼ੋਨ ਦਾ ਬੋਲਬਾਲਾ ਹੈ। ਪਤਾ ਨਹੀਂ ਮੋਬਾਇਲ ਫ਼ੋਨ ਨੇ ਲੋਕਾਂ ਦੇ ਸਿਰ ਵਿਚ ਕੀ ਘੋਲ ਕੇ ਪਾ ਦਿੱਤਾ ਹੈ, ਕਾਰ ਚਲਾਉੁਂਦੇ ਹਨ ਤਾਂ ਇਕ ਹੱਥ ਵਿਚ ਸਟੇਰਿੰਗ ਤੇ ਦੂਜੇ ਹੱਥ ਨਾਲ ਜਾਂ ਤਾਂ ਮੈਸੇਜ ਭੇਜੇ ਜਾ ਰਹੇ ਹਨ ਤੇ ਜਾਂ ਫੇਰ ਕਿਸੇ ਨਾਲ ਗੱਪ ਸ਼ੱਪ ਹੋ ਰਹੀ ਹੈ, ਉਦੋਂ ਹੀ ਪਤਾ ਲਗਦਾ ਹੈ ਜਦੋਂ ਕਿਸੇ ਨੂੰ ਹੇਠ ਦੇ ਦਿੰਦੇ ਹਨ ਤੇ ਜਾਂ ਫੇਰ ਕਾਰ ਪੇੜ ਵਿਚ ਠੋਕ ਦਿੰਦੇਹਨ, ਫੇਰ ਧੁਰ ਦਰਗਾਹ ਨਾਲ ਟੈਲੀਫ਼ੋਨ ਦੇ ਤਾਰ ਜੁੜ ਜਾਂਦੇ ਹਨ , ਨਾ ਆਪਦੀ ਜਾਨ ਦੀ ਚਿੰਤਾ ਅਤੇ ਨਾ ਲੋਕਾਂ ਦੀ ਜਾਨ ਦੀ ਪਰਵਾਹ। ਲੋਕਾਂ ਨੂੰ ਮੋਬਾਇਲ ਫ਼ੋਨ ਦਾ ਡਰਗ ਨਾਲੋਂ ਵੀ ਭੈੜਾ ਅਮਲ ਪੈ ਗਿਆ ਹੈ।

ਜੇ ਬੰਦਾ ਫ਼ੋਨ ਰੱਖ ਕੇ ਭੁੱਲ ਜਾਵੇ ਤਾਂ ਦਿਲ ਫ਼ੇਹਲ ਹੋਣ ਵਾਲਾ ਹੋ ਜਾਂਦਾ ਹੈ ਸਾਰੇ ਪਾਸੇ ਲੱਭਦੇ ਫਿਰਨਗੇ ਤੇ ਫ਼ੋਨ ਲੱਭਣ ਤੋਂ ਬਾਅਦ ਹੀ ਮਨ ਨੂੰ ਸਕੂਨ ਮਿਲਦਾ ਹੈ। ਟੇਬਲ ਤੇ ਬੈਠਕੇ ਰੋਟੀ ਖਾਣ ਲੱਗਣਗੇ ਫ਼ੋਨ ਦੀ ਘੰਟੀ ਵੱਜਦੇ ਸਾਰ ਹੀ ਰੋਟੀ ਖਾਂਦੇ ਖਾਂਦੇ ਫ਼ੋਨ ਤੇ ਗੱਲਾਂ ਕਰਨ ਵਾਸਤੇ ਉੱਠਕੇ ਚਲੇ ਜਾਣਗੇ। ਮਾਂ ਲੱਖ ਅਵਾਜਾਂ ਦੇਈ ਜਾਵੇਗੀ ਕਿ ਰੋਟੀ ਤਾਂ ਖਾਲੈ ਠੰਡੀ ਹੋਈ ਜਾਂਦੀ ਹੈ ਇਸਨੂ ਫੇਰ ਫੂਕਲੀਂ, ਫੇਰ ਕਹੇਗੀ ਪਤਾ ਨਹੀ ਅੱਗ ਲੱਗੜਿਆਂ ਫ਼ੋਨਾਂ ਦੀ ਕਾਢ ਕਿਸਨੇ ਕੱਢੀ ਹੈ ਲੋਕ ਰੋਟੀ ਵੀ ਚੱਜ ਨਾਲ ਨਹੀਂ ਖਾਂਦੇ।ਘਰੋਂ ਨਿਕਲਿਆਂ ਨੂੰ ਹਾਲੇ ਪੰਦਰਾ ਮਿੰਟ ਨਹੀਂ ਹੋਏ ਹੁੰਦੇ ਹਨ ਕਾਲ ਕਰਨਗੇ ਮੈਂ ਠੀਕ ਠਾਕ ਦਫਤਰ ਪਹੁੰਚ ਗਿਆ ਹਾਂ ਫ਼ਿਕਰ ਨਾ ਕਰਿਉ। ਉਏ ਯਾਰ ਦਫਤਰ ‘ਚ ਹੀ ਗਿਆ ਹੈਂ ਕਿਤੇ ਚੰਦ ਤੇ ਤਾਂ ਨਹੀਂ ਚਲਾ ਗਿਆ, ਜਿਹੜਾ ਸ਼ਾਮ ਨੂੰ ਮੁੜਿਆ ਨਹੀਂ ਜਾਣਾ । ਘਰਵਾਲੀ ਨੂੰ ਭਾਵੇਂ ਚਿਤ ਚੇਤਾ ਵੀ ਨਾ ਹੋਵੇ ਤੇ ਪਤੀ ਦੇਵ ਮੱਲੋੋਮੱਲੀ ਪਤਨੀ ਨੂੰ ਫ਼ਿਕਰ ਵਿਚ ਪਾ ਦੇਣਗੇ। ਪਤੀ ਦੇਵ ਜੀ ਦਫਤਰ ਵਿਚ ਆਕੇ ਆਪਣੇ ਕੋਲੀਗਜ਼ ਨਾਲ ਗੱਪ-ਸੱLਪ ਲਗਾਕੇ ਕਾਫ਼ੀ ਆਦਿਪੀਕੇ ਦਫਤਰ ਦੇ ਸੰਮੇ ਦੀ ਇਹੀ ਤਿਹੀ ਫੇਰਕੇ ਆਪਣੀ ਸੀਟ ਤੇ ਬੈਠਕੇ ਫ਼ਾਈਲਾਂ ਖੋਲ੍ਹਣ ਹੀ ਲਗਦੇ ਹਨ ਤੇ ਸਿਰੀਮਤੀਦਾ ਮੋਬਾਇਲ ਫ਼ੋਨ ਵੱਜ ਉੱਠਦਾ ਹੈ।

ਫੇਰ ਇਹ ਕਿਵੇਂ ਹੋ ਸਕਦਾ ਹੈ ਕਿ ਹੋਮ ਮਨਿਸਟਰ ਦਾ ਫ਼ੋਨ ਇਹ ਕਹਿਕੇ ਬੰਦ ਕਰ ਦਿੱਤਾ ਜਾਵੇ ਕਿ ਮੈਂ ਦਫਤਰ ਦੇ ਕੰਮ ਵਿਚ ਵਿਅਸਤ ਹਾਂ ਫੇਰ ਕਰ ਲੈਣਾ ਜੇ ਇਹ ਕਹਿ ਦਿੱਤਾ ਤਾਂ ਤੀਸਰਾ ਮਹਾਂ ਯੁੱਧ ਹੋ ਜਾਵੇਗਾ।ਫੇਰ ਸਿਰੀਮਤੀ ਜੀ ਦੀਆਂ ਫਰਮਾਇਸ਼ਾਂ ਅਰੰਭ ਹੋ ਜਾਣਗੀਆਂ ਦਫਤਰੋਂ ਆਉਂਦੇ ਹੋਏ ਕੈਮਿਸਟ ਤੋਂ ਬਬਲੂ ਦੀ ਦਵਾਈ ਲਈ ਆਇੳ, ਤੇ ਸਬਜੀ ਦੀ ਦੁਕਾਨ ਤੋਂ ਆਲੂ, ਗੋਭੀ ਤੇ ਮਿਰਚਾਂ ਪਕੜੀ ਆਇਉ, ਹਾਂ ਸੱਚ ਮੇਰੀ ਸਾੜੀ ਵੀ ਲੈਆਇਉ, ਦਰਜੀ ਨੂੰ ਫ਼ਾਲ ਲਗਾਉਣ ਵਾਸਤੇ ਦਿੱਤੀ ਸੀ ਬਹੁਤੀ ਦੂਰ ਨਹੀਂ ਸਬਜੀ ਦੀ ਦੁਕਾਨ ਦੇ ਨਾਲ ਹੀ ਦਰਜੀ ਦੀ ਦੁਕਾਨ ਹੈ। ਇਹ ਸਾਰੇ ਕੰਮ ਯਾਦ ਨਾਲ ਕਰਕੇ ਆਇਉ, ਦਫਤਰੋਂ ਆਉਣ ਤੋਂ ਪਹਿਲਾਂਮੈਂL ਫੇਰ ਯਾਦ ਕਰਾ ਦੇਵਾਂਗੀ। ਲਉ ਸੱਜਣੋ ਹੈ ਕਿ ਨਹੀ ਮੋਬਾਇਲ ਫ਼ੋਨ ਦਾ ਕਮਾਲ। ਗੁਰਦਵਾਰੇ ਵਾਲੇ ਲੱਖ ਕਹੀ ਜਾਣਗੇ ਭਾਈ ਆਪਣਾ ਮੋਬਾਇਲ ਫ਼ੋਨ ਬੰਦ ਕਰ ਦਿਉ। ਗੁਰਦਵਾਰੇ ਵਿਚ ਲੱਗੇ ਨੋਟਿਸ ਨੂੰ ਵੀ ਕੋਈ ਨਹੀਂ ਪੁੱਛਦਾ। ਕਹਿਣਗੇ ਮੋਬਾਇਲ ਫ਼ੋਨ ਦਾ ਲਾਭ ਹੀ ਕੀ ਹੈ ਜੇ ਬੰਦ ਹੀ ਕਰ ਦਿੱਤਾ। ਗਿਆਨੀ ਕੀਰਤਨ ਕਰੀ ਜਾਂਦੇ ਹਨ ਤੇ ਇਹ ਜਨਾਬ ਮੋਬਾਇਲ ਫ਼ੋਨ ਤੇ ਮੈਸੇਜ ਭੇਜ ਰਹੇ ਹਨ।

ਜੇ ਕਿਸੇ ਦੇ ਆਏ ਹੋਏੇ ਮੈਸੇਜ ਦੀ ਅਵਾਜ਼ ਆਵੇਗੀ ਤਾਂ ਸਾਰੇ ਇਕ ਦੂਜੇ ਵੱਲ ਝਾਕਣ ਲੱਗ ਜਾਣਗੇ ਬਈ ਕਿਸਦਾ ਫ਼ੋਨ ਅਵਾਜ਼ ਕਰ ਰਿਹਾ ਹੈ, ਜੇ ਭੁਲੇਖੇ ਨਾਲ ਕੋਈ ਬੰਦਾ ਕਹਿ ਵੀ ਦਿੰਦਾ ਹੈ ਕਿ, “ ਕਾਕਾ ਕਮ- ਅੱਜ- ਕਮ ਗੁਰਦਵਾਰੇ ਆਕੇ ਤਾ ਫ਼ੋਨ ਬੰਦ ਕਰਕੇ ਕੀਰਤਨ ਵਿਚ ਬਿਰਤੀ ਟਿਕਾ ਲਿਆ ਕਰੋ, ਜੇ ਨਹੀਂ ਤੁਸੀਂ ਕੀਰਤਨ ਸੁਣਨਾ ਤਾਂ ਸਾਨੂੰ ਹੀ ਸੁਣ ਲੈਣ ਦਿੳ।” ਅੱਗੋਂ ਕਰਾਰਾ ਜਿਹਾ ਜਵਾਬ ਮਿਲੇਗਾ, “ ਬਜੁਰਗੋ ਮੇਰੀ ਬਿਰਤੀ ਨੂੰ ਰਹਿਣ ਦਿਉ, ਆਪਦੀ ਬਿਰਤੀ ਨੂੰ ਟਿਕਾਉ, ਸੱਚੀਂ ਦੱਸਣਾ ਤੁਹਾਡੀ ਬਿਰਤੀ ਕਿਹੜਾ ਲੱਗੀ ਹੋਈ ਹੈ ਪਤਾ ਨਹੀਂ ਖ਼ਿਆਲ ਕਿੱਥੇ ਅਮਰੀਕਾ, ਆਸਟਰੇਲੀਆ ਵਿਚ ਭੱਜਿਆ ਫਿਰਦਾ ਹੈ।” ਕਹਿਣ ਦਾ ਭਾਵ ਹੈ ਕਿ ਜਨਮ ਤੋਂ ਲੈਕੇ ਮਰਨ ਤੱਕ ਮੋਬਾਇਲ ਫੋLਨ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ।ਹਾਂ ਸੱਚ ਜਨਮ ਤੋਂ ਇਕ ਗੱਲ ਚੇਤੇ ਆ ਗਈ ਹਸਪਤਾਲ ਵਿਚ ਬਹੁਤ ਸਾਰੇ ਨਵੇਂ ਜਨਮੇਂ ਬੱਚੇ ਪਏ ਸਨ ਤੇ ਜਦੋਂ ਨਰਸ ਉਨ੍ਹਾਂ ਨੂੰ ਦੇਖਣ ਆਈ ਤਾਂ ਇਕ ਅਵਾਜ਼ ਆਈ ਕੋਈ ਕਹਿ ਰਿਹਾ ਸੀ “ ਹੈਲੋ।”। ਤੇ ਇਹ ਆਵਾਜ਼ ਸੁਣਕੇ ਨਰਸ ਡਰ ਗਈ ਉਸਨੇ ਅੱਗੇ ਪਿੱਛੇ ਦੇਖਿਆ ਉਸਨੂੰ ਕੋਈ ਬੰਦਾ ਨਜ਼ਰ ਨਾ ਆਇਆ ਅਤੇ ਫੇਰ ਆਵਾਜ਼ ਆਈ, “ਮੈਂਨੂੰ ਤੇਰਾ ਮੋਬਾਇਲ ਫ਼ੋਨ ਚਾਹੀਦਾ ਹੈ।” ਇਹ ਸੁਣਕੇ ਇਹ ਸੋਚਕੇ ਕਿ ਕਿਤੇ ਬਲਾ ਹੀ ਨਾ ਹੋਵੇ ਬਾਹਰ ਨੂੰ ਭੱਜਣ ਲੱਗੀ ਤਾਂ ਬੱਚੇ ਨੇ ਉਸਨੂੰ ਕਿਹਾ, “ ਡਰਨ ਦੀ ਕੋਈ ਲੋੜ ਨਹੀਂ ਮੈਂਨੂੰ ਤੇਰਾ ਮੋਬਾਇਲ ਫ਼ੋਨ ਚਾਹੀਦਾ ਹੈ ਮੈਂ ਜਿੱਥੋਂਂ ਆਇਆ ਹਾਂ ਉਨ੍ਹਾਂ ਨੂੰ ਦੱਸਣਾ ਚਾਹੂੰਦਾ ਹਾਂ ਕਿ ਮੈਂ ਰਾਜੀ ਖੁਸ਼ੀ ਪਹੁੰਚ ਗਿਆ ਹਾਂ।”

ਲਉ ਜੀ ਉੱਤੇ ਵੀ ਮੋਬਾਇਲ ਫ਼ੋਨਾਂ ਦੇ ਕੁਨੈਕਸ਼ਨ ਲੱਗ ਗਏ ਹਨ ਜੇ ਤੁਹਾਨੂੰ ਜਮਦੂਤ ਲੈਣ ਆਉਣ ਤਾਂਤੁਸੀਂ ਮੋਬਾਇਲ ਫੋLਨ ਤੇ ਧਰਮਰਾਜ ਨਾਲ ਸਿੱਧਾ ਸੰਪਰਕ ਕਰਕੇ ਸ਼ਿਕਾਇਤ ਦਰਜ਼ ਕਰਾ ਸਕਦੇ ਹੋ, ਇਹ ਖ਼ਿਆਲ ਰਹੇ ਸਵਰਗ ਦਾ ਇੰਟਰਨੇਸ਼ਨਲ ਕੋਡ ਲਗਾਉਣਾ ਨਾ ਭੁੱਲਿਉ। ਫ਼ੋਨ ਮਿਲਾਕੇ ਕਹਿ ਸਕਦੇ ਹੋ ਕਿ, “ਹਾਲੇ ਮੇਰੇ ਕਈ ਕੰਮ ਕਰਨ ਵਾਲੇ ਪਏ ਹਨ, ਬੱਚਿਆਂ ਨੂੰ ਪੜ੍ਹਾਕੇ ਉਨ੍ਹਾਂ ਦੇ ਵਿਆਹ ਕਰਨੇ ਹਨ,ਧਰਮਰਾਜ ਜੀ ਮਾਫ਼ ਕਰਨਾ ਮੈਂ ਐਨਾ ਵਿਅਸਤ ਹਾਂ ਕਿ ਮਰਨ ਦੀ ਵੀ ਫੁਰਸਤ ਨਹੀਂ।”ਮਰਨ ਤੋਂ ਇਕ ਗੱਲ ਯਾਦ ਆ ਗਈ ਪਹਿਲਾਂ ਲੋਕ ਬਿਮਾਰੀਆਂ ਨਾਲ, ਕੁਦਰਤੀ ਹਾਦਸਿਆਂ ਨਾਲ ਜਾਂ ਲੜਾਈਆਂ ਵਿਚ ਮਰਦੇ ਸਨ,ਹੁਣਸਾਈਂਸ ਨੇ ਐਨੀਤਰੱਕੀ ਕੀਤੀ ਹੈ ਕਿ ਮਰਨ ਦੀ ਦਰ ਬੇਸ਼ਕ ਕੂਝ ਹੱਦ ਤੱਕ ਘਟੀ ਹੈ, ਪਰ ਧਰਮਰਾਜ ਨੇ ਮਾਰਨ ਦਾ ਇਕ ਹੋਰ ਤਰੀਕਾ ਲੱਭ ਲਿਆ ਸਾਧੂ ਲੋਕਸੁਲਫ਼ਾ ਪੀਂਦੇ ਹਨ, ਤੇ ਅੱਜਕਲ੍ਹ ਦੇ ਨੌਜਵਾਲ ਮੋਬਾਇਲ ਫ਼ੋਨ ਤੇ ਸੈਲਫ਼ੀਆਂ ਲੈਂਦੇ ਹਨ। ਹਨ।ਸੈਲਫ਼ੀਆਂ ਲੈਣ ਲੱਗੇ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਰਹਿੰਦੀ ਕਿ ਉਹ ਕਿਹੜੀ ਜਗ੍ਹਾ ਤੇ ਖੜੇ ਹੋਕੇ ਸੈਲਫ਼ੀ ਲੈ ਰਹੇ ਹਨ। ਰੇਲਵੇ ਲਾਈਨ ਹੋਵੇ,ਪਹਾੜ, ਜਾਂ ਉੱਚੀ ਛੱਤ ਹੋਵੇ ਤੇ ਜਾਂ ਫੇਰ ਹੋਵੇ ਨਦੀ,ਨਦੀ ਵਿਚ ਪਾਣੀ ਆ ਗਿਆ ਜਾਂ ਗੱਡੀ ਆ ਗਈ ਤੇ ਜਾਂ ਫੇਰ ਸੈਲਫ਼ੀ ਲੈਂਦੇ ਲੈਂਦੇ ਛੱਤ ਤੋਂ ਡਿਗ ਪਏ ਤਾਂ ਧੁਰ ਦਰਗਾਹ ਪਹੁੰਚ ਕੇ ਧਰਮਰਾਜ ਨੂੰ ਹੀ ਫੇਰ ਤਾਂ ਲਈਆਂ ਹੋਈਆਂ ਸੈਲਫ਼ੀਆਂਦਿਖਾਉਂਣੀਆਂ ਪੈਂਦੀਆਂ ਹਨ ।

ਜਿੱਥੇ ਮੋਬਾਇਲ ਫ਼ੋਨ ਦੇ ਲਾਭ ਹਨ ਉਥੇ ਥੋਹੜਾ ਜਿਹਾ ਨੁਕਸਾਨ ਵੀ ਹੈ,ਉਹ ਇਹ ਹੈ ਕਿ ਅੱਜ ਤੱਕ ਹੋਈ ਖੋਜ ਦੇ ਮੁਤਾਬਕ ਬਹੁਤਾ ਫ਼ੋਨ ਇਸਤੇਮਾਲ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ਖੋਜ ਦੇ ਮੁਤਾਬਕ ਫ਼ੋਨ ਟਾਵਰਾਂ ਤੋਂ ਨਿਕਲਨ ਵਾਲੇ ਰੇਡੀਏਸ਼ਨ ਰਾਹੀਂ ਕੈਂਸਰ ਦੇ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਅਤੇ ਦੂਜਾ ਨੁਕਸਾਨ ਇਹ ਹੈ ਕਿਸੇ ਨੂੰ ਫ਼ੋਨ ਕਰੋ ਜੇ ਕਿਸੇ ਨੇ ਨਹੀਂ ਬੋਲਣਾ ਹੋਵੇਗਾ ਤਾਂ ਉਹ ਤੁਹਾਡਾ ਨਾਂ ਦੇਖਕੇ ਫ਼ੋਨ ਹੀ ਨਹੀਂ ਚੁੱਕੇਗਾ। ਪੁੱਛੋ ਤਾਂ ਬਹਾਨੇ ਬਣਾਉਣ ਲੱਗ ਜਾਵੇਗਾ ਅਤੇ ਕਹੇਗਾ ਮੈਂ ਕਾਰ ਚਲਾ ਰਿਹਾ ਸੀ, ਜਾਂ ਇਹ ਬਹਾਨਾ ਬਣਾਏਗਾ ਕਿ ਮੈਂ ਬਜ਼ਾਰ ਗਿਆ ਫ਼ੋਨ ਘਰ ਭੁੱਲ ਗਿਆ ਸੀ। ਮੋਬਾਇਲ ਫ਼ੋਨ ਦਾ ਇਕ ਹੋਰ ਵੀ ਨੁਕਸਾਨ ਹੈ, ਤੁਹਾਡਾ ਹਰ ਮੈਸੇਜ ਫ਼ੋਨ ਵਿਚ ਰਿਕਾਰਡ ਹੋ ਜਾਂਦਾ ਹੈ, ਜਰਾ ਸੰਭਲਕੇ ਜੇ ਕਿਤੇ ਤੁਹਾਡਾ ਫ਼ੋਨ ਘਰਵਾਲੀ ਦੇ ਹੱਥ ਲੱਗ ਗਿਆਤੇ ਉਸਨੇ ਕੋਈ ਐਸਾ ਵੈਸਾ ਮੈਸੇਜ ਪੜ੍ਹ ਲਿਆ ਤਾਂ ਫੇਰ ਤੁਹਾਡੀ ਖੈਰ ਨਹੀਂ। ਫ਼ੋਨ ਚੁੱਕਣ ਤੋਂ ਇਕ ਗੱਲ ਯਾਦ ਆ ਗਈਇਕ ਦੋਸਤ ਦੂਜੇ ਦੋਸਤ ਨੂੰ ਕਹਿੰਦਾ, “ ਬੜਾ ਵਧਿਆ ਫ਼ੋਨ ਹੈ ਕਿੱਥੋਂ ਲਿਆ ਹੈ।” ਤੇ ਦੂਜਾ ਦੋਸਤ ਕਹਿਣ ਲੱਗਿਆ, “ ਯਾਰ ਮੇਰੀ ਗਰਲ ਫਰੈਂਡ ਦਾ ਹੈ ਉਸਨੇ ਮੈਂਨੂੰ ਤੰਗ ਕਰ ਮਾਰਿਆ ਕਹਿੰਦੀ ਮੈਂ ਫੋLਨ ਕਰ ਕਰ ਥੱਕ ਗਈ ਹਾਂ ਮੇਰਾ ਫੋLਨ ਨਹੀਂ ਚੁੱਕਦਾਚੁੱਕ ਲਿਆ ਉਸਦਾ ਫੋਨ।”

ਕਈ ਵਾਰੀ ਤੁਰਿਆ ਜਾਂਦਾ ਬੰਦਾ ਆਪਣੇ ਆਪ ਹੀ ਗੱਲਾਂ ਕਰਦਾ ਅਤੇ ਹੱਥ ਮਾਰਦਾ ਤੁਰਿਆ ਜਾਂਦਾ ਹੈ, ਲੋਕ ਸੋਚਦੇ ਹਨ ਕੋਈ ਪਾਗਲ ਤੁਰਿਆ ਜਾਂਦਾ ਹੈ, ਪਰ ਬਾਅਦ ਵਿਚ ਪਤਾ ਲਗਦਾ ਹੈਕਿ ਭਾਈ ਬੰਦ ਨੇ ਮੋਬਾਇਲ ਫ਼ੋਨ ਜੇਬ ਵਿਚ ਪਾਇਆ ਹੋਇਆ ਹੈ ਤੇਸਿਰਫ਼ ਤਾਰਾਂ ਹੀ ਕੱਨਾ ਨੂੰ ਲੱਗੀਆਂ ਦਿਸਦੀਆਂ ਹਨ ।ਪਹਿਲਾਂ ਲੋਕ ਆਹਮਨੇ ਸਾਹਮਨੇ ਹੋਕੇ ਕੂੜੀ ਨੂੰ ਛਿਤੱਰ ਖਾਣ ਦੇ ਡਰ ਤੋਂ ਆਈ ਲਵ ਯੁ ਕਹਿਣ ਤੋਂ ਡਰਦੇ ਸਨ,ਹੁਣ ਤਾਂ ਮੋਬਾਇਲ ਫੋLਨ ਨੇ ਕੰਮ ਹੀ ਸੌਖਾ ਕਰ ਦਿੱਤਾ ਨੰਬਰ ਘੁਮਾਉ ਤੇ ਕਹਿ ਦਿਉ “ਆਈ ਲਵ ਯੁ।” ਜਾਂ ਫੇਰਵਟਸਅਪ ਤੇ ਮੈਸੇਜ ਦੇ ਸਕਦੇ ਹੋ। ਦੇਖੋ ਵਟਸਅਪ ਨੇ ਦੁਨਿਆਂ ਕਿੰਨੀ ਛੋਟੀ ਕਰ ਦਿੱਤੀ ਹੈ ਦੁਨਿਆਂ ਦੇ ਕਿਸੇ ਵੀ ਹਿੱਸੇ ਵਿਚ ਫ਼ਰੀ ਫ਼ੋਨ ਜਾਂ ਮੈਸੇਜ ਭੇਜੇ ਜਾ ਸਕਦੇ ਹੋ। ਵਟਸਅਪ ਤੋਂ ਕਿ ਗੱਲ ਯਾਦ ਆਗਈੰ।ਦੋ ਦੋਸਤ ਗੱਲ ਕਰ ਰਹੇ ਸਨ ਇਕ ਕਹਿੰਦਾ, “ ਯਾਰ ਤੈਨੂੰ ਵਟਸਅੱਪ ਚਲਾਉਣਾ ਆਉਂਦਾ ਹੈ।”

ਦੂਜਾ ਦੋਸਤ ਕਹਿਣ ਲiੱਗਆ, “ ਯਾਰ ਮੈਂਨੂੰ ਤਾਂ ਨਹੀਂ ਚਲਾਉਣਾ ਆਉਂਦਾ ਤੂੰ ਚਲਾ ਲੈ ਮੈਂ ਪਿੱਛੇ ਬੈਠ ਜਾਵਾਂਗਾਂ।” ਅੱਜਕਲ੍ਹ ਹਰ ਬੰਦੇ ਨੂੰ ਮੋਬਾਇਲ ਫ਼ੋਨ ਤੇ ਵੱਜਣ ਵਾਲੀ ਘੰਟੀ ਦਾ ਇੰਤਜ਼ਾਰ ਰਹਿੰਦਾ ਹੈ ਹਾਲਾਂ ਕਿ ਆਪਦੇ ਫ਼ੋਨ ਦੀ ਰਿੰਗ ਟੋਨ ਦਾ ਪਤਾ ਹੁੰਦਾ ਹੈ ਪਰ ਫੇਰ ਵੀ ਕਿਸੇ ਦੂਜੇ ਬੰਦੇ ਦੇ ਫ਼ੋਨ ਦੀ ਘੰਟੀ ਸੁਣਕੇ ਬੰਦਾ ਆਪਣਾ ਮੋਬਾਇਲ ਫ਼ੋਨ ਕੱਢ ਕੇ ਚੈੱਕ ਕਰਨ ਲੱਗ ਜਾਵੇਗਾ । ਹਰ ਸਾਲ ਨਵੇਂ ਤੋਂ ਨਵੇਂ ਡਿਜ਼ਾਇਨ ਦੇ ਫ਼ੋਨ ਬਜ਼ਾਰ ਵਿਚ ਆਉਂਦੇ ਹਨ। ਹਰ ਇਕ ਨੂੰ ਨਵਾਂ ਫ਼ੋਨ ਖ਼ਰੀਦਣ ਦੀ ਹੋੜ ਲੱਗੀ ਹੋਈ ਮੋਬਾਇਲ ਫੋLਨਾਂ ਦਾ ਕਾਰੋਬਾਰ ਅਰਬਾਂ ਰੁਪਿਆਂ ਵਿਚ ਪਹੁੰਚ ਗਿਆ ਹੈ ਫ਼ੋਨਾਂ ਦੀ ਵਧਦੀ ਤਰੱਕੀ ਨੂੰ ਦੇਖ ਕੇ ਖ਼ਿਆਲ ਆਇਆ ਕਿ ਕਿਉਂ ਨਾ ਮੋਬਾਇਲ ਫੋLਨਾਂ ਦੀ ਦੁਕਾਨ ਖੋਲ੍ਹ ਲਈ ਜਾਵੇ । ਮੈਂ ਆਪਦੇ ਮਿੱਤਰ ਅੱਕੀ ਲਾਲ ਖਿਝਣਾਤੋਂ ਸਲਾਹ ਲਈ ਤਾਂ ਮੈਨੂੰ ਕਹਿਣ ਲਿੱਗਆ ਦਲਿੱਦਰ ਸਿਹਾਂ, “ ਮੈਂ ਵੀ ਫੋLਨਾਂ ਦਾ ਕਾਰੋਬਰ ਕਰਨ ਦੀ ਸੋਚ ਰਿਹਾਹਾਂ,ਕਿਉਂ ਨਾ ਆਪਾਂ ਅੱਧੇ ਅੱਧੇ ਪੈਸੇ ਪਾਕੇ ਮਿਲਕੇ ਦੁਕਾਨ ਖੋਲ੍ਹ ਲਈਏ।”

ਜਦੋਂ ਇਹ ਗੱਲ ਘਰ ਆਕੇ ਚੁਗਲ ਕੌਰ ਨੂੰ ਦੱਸੀ ਪਹਿਲਾਂ ਤਾਂ ਇਹ ਗੱਲ ਸੁਣਕੇ ਉਹ ਬੜੀ ਹੱਸੀ, “ ਕਹਿਣ ਲੱਗੀ ਅੱਗੇ ਤਾਂ ਕਾਰੋਬਾਰ ਕਰਕੇ ਬੜੇ ਰੰਗ ਲਾ ਦਿੱਤੇ ਹਨਜਿਹੜੇ ਹੁਣ ਲਗਾ ਦਿਉਂਗੇ ਮੋਬਾਇਲ ਫ਼ੋਨ ਵਰਤਨਾ ਤਾਂ ਆੳਂੁਦਾ ਨਹੀਂ ਵਪਾਰ ਕੀ ਕਰ ਲਉਂਗੇ ਨਾਲੇ ਮੈਂ ਤਾਂ ਨਹੀਂ ਚਾਹੁੰਦੀ ਕਿਸੇ ਨਾਲ ਸੀਰ ਪਾਇਆ ਜਾਵੇ ਲੋਕ ਬੜੇਚਲਾਕ ਹਨ ਪੈਸੇ ਲੈਕੇ ਭੱਜ ਜਾਂਦੇ ਹਨ ਅੱਗੇ ਤੁਹਾਡੇ ਨਾਲ ਬਥੇਰੀ ਹੋ ਚੁੱਕੀ ਹੈ।ਵਪਾਰ ਤਾਂ ਕਰਨ ਲੱਗੇ ਹੋਂ ਪਹਿਲਾਂ ਇਹ ਤਾਂ ਦੱਸੋ ਪੈਸੇ ਕਿੱਥੋਂ ਲਿਆਉਂਗੇ।” ਮੈਂ ਕਿਹਾ ਕਿਸੇ ਤੋਂ ਉਧਾਰ ਪਕੜ ਲਵਾਂਗੇ, ਤੇ ਜਾਂ ਫੇਰ ਬੈਂਕ ਤੋ ਲੋਨ ਲੈ ਲਵਾਂਗੇ।” ਕਹਿਣ ਲੱਗੀ, ਬੈਂਕ ਤੋਂ ਅੱਗੇ ਬਥੇਰਾ ਲੋਨ ਪਕੜਿਆ ਹੋਇਆ ਹੈ, ਮੈਂਤਾਂ ਕਹਿੰਦੀ ਹਾਂ ਰਹਿਣ ਦਿਉ ਇਹੋ ਜਿਹਾ ਸੀਰ ਪਾਉਣ ਨੂੰ।”ਪਰ ਮੈਂ ਚੁਗਲ ਕੌਰ ਦੀ ਗੱਲ ਅਨਸੁਣੀ ਕਰਕੇ ਆਪਦੇ ਮਿੱਤਰਅੱਕੀ ਲਾਲ ਖਿਝਣਾ ਦੇ ਕਹੇ ਅਨੁਸਾਰ ਜਿੱਥੇ ਮੈਨੂੰ ਉਸਨੇ ਮੋਬਾਇਲ ਫ਼ੋਨਾਂ ਬਾਰੇ ਦੱਸਣਾ ਸੀ ਅਤੇ ਸਾਡੀ ਕਾਰੋਬਾਰ ਬਾਰੇ ਮੀਟਿੰਗ ਹੋਣੀ ਸੀ ਆਪਣਾ ਨਵਾਂ ਖ਼ਰੀਦਿਆ ਹੋਇਆ ਮੋਬਾਇਲ ਫ਼ੋਨ ਲੈਕੇ ਇਕ ਰੈਸਟੋਰੈਂਟ ਵਿਚ ਪਹੁੰਚ ਗਿਆ ਤੇ ਇਕ ਟੇਬਲ ਤੇ ਬੈਠਕੇ ਉਸਦਾ ਇੰਤਜ਼ਾਰ ਕਰਨ ਲੱਗ ਗਿਆ। ਇਕ ਕੁੜੀ ਰੈਸਟੋਰੈਂਟ ਵਿਚ ਆਈ ਤੇ ਮੇਰੇ ਸਾਹਮਣੇ ਵਾਲੇ ਟੇਬਲ ਤੇ ਬੈਠਕੇ ਆਪਣੇ ਮੋਬਾਇਲ ਫੋLਨ ਤੇ ਕਿਸੇ ਨਾਲਗੱਲਾਂ ਕਰਨ ਲੱਗ ਗਈ।

ਮੈਂਥੋਂ ਰਿਹਾ ਨਾ ਗਿਆ ਸੋਚਿਆ ਜਿੰਨਾ ਚਿਰ ਮੇਰਾ ਮਿੱਤਰ ਨਹੀਂ ਆਉਂਦਾ ਉਨਾ ਚਿਰ ਇਸ ਕੁੜੀ ਨਾਲ ਹੀ ਗੱਲ ਕਰਕੇ ਦੇਖ ਲੈਨੇ ਹੈਂ, ਮੋਬਾਇਲ ਫ਼ੋਨ ਬਾਰੇ ਕੁਝ ਤਾਂ ਪਤਾ ਲੱਗੇਗਾ ਤੇ ਉਸਨੂੰ ਕਹਿ ਬੈਠਾ “ ਸੋਹਣਿਉਂ ਮੋਬਾਇਲ ਫ਼ੋਨ ਤੇ ਦੂਜਿਆਂ ਨਾਲ ਗੱਲਾਂ ਕਰੀ ਜਾਨੇ ਹੋਂ, ਅਤੇ ਅਸੀਂ ਤੇਰੇ ਸਾਹਮਣੇ ਬੈਠੇ ਹਾਂ ਦੋ ਗੱਲਾ ਸਾਡੇ ਨਾਲ ਵੀ ਕਰ ਲਉ।” ਜੀ ਏਨਾ ਕਹਿਣਾ ਸੀ ਉਸਨੇ ਵੱਟਕੇ ਮੇਰੇਇਕ ਚਪੇੜ ਮਾਰੀ ਤੇ ਮੂੰਹ ਤੇ ਚਿੱਬ ਪਾ ਦਿੱਤਾ ਤੇ ਕੁੜੀ ਨੇ ਤਾਂ ਰੌਲਾ ਪਾਕੇ ਬੰਦੇ ਇੱਕਠੇ ਕਰ ਲਏ ਅਖੇ ਇਸਨੂੰ ਸ਼ਰਮ ਨਹੀਂ ਆਉਂਦੀ ਮੇਰੇ ਪਿਉ ਦੀ ਉਮਰਦਾ ਹੋਕੇ ਮੈਨੂੰ ਛੇੜਦਾ ਹੈ ।”ਐਨਾ ਕਹਿਣ ਦੀ ਦੇਰ ਸੀ ਸਾਰੇ ਮੈਨੂੰੰ ਟੁੱਟਕੇ ਪੈ ਗਏ ਪੈਣਦੇ ਫੇਰ ਜਿੱਥੇ ਪੈਂਦੀਆਂ ਹਨ। ਮੈਂ ਲੱਖ ਕਿਹਾ ਮੈਂ ਤਾਂ ਮੋਬਾਇਲ ਫ਼ੋਨ ਕਿਵੇਂ ਵਰਤੀਦਾ ਹੈ ਉਹ ਸਿੱਖਣ ਆਇਆ ਸੀ।” “ ਕਹਿਣ ਲੱਗੇ,“ਸਿਖਾਉਣੇਹੈਂਂਤੈਨੂੰ ਮੋਬਾਇਲ ਫੋLਨ ,ਫੜ ਲਉ ਉਏਇਸਨੂੰੰ ਅੱਜ ਸੁੱਕਾ ਨਾ ਜਾਵੇ ।” ਉਨ੍ਹਾਂ ਨੇ ਮੇਰੀ ਉਹ ਗਿੱਦੜ ਕੁੱਟ ਕੀਤੀ ਜਿਹੜਾ ਰਹੇ ਰੱਬ ਦਾ ਨਾਂ ਉਹ ਤਾਂ ਪੁਲਿਸ ਬਲਾਉਣ ਲੱਗੇ ਸੀ ਮਂੈ ਕੁੜੀ ਤੋਂ ਮਾਫ਼ੀ ਮੰਗ ਕੇ ਬੜੀ ਮੁਸ਼ਕਲ ਨਾਲ ਖਹਿੜਾ ਛੁੜਾਕੇ ਘਰ ਆਇਆ।ਚੁਗਲ ਕੌਰ ਮੇਰੀਆਂ ਸੱਟਾਂ ਤੇ ਕਈ ਦਿਨ ਟਕੋਰ ਕਰਦੀ ਰਹੀ , ਮੈਂ ਸੋਚਿਆ ਲਉ ਕਰ ਲਉ ਮੋਬਾਇਲ ਫ਼ੋਨਾ ਦਾ ਵਪਾਰ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨਾਂ ਵਿੱਚ ਨਵਾ ਜਨੂੰਨ ਜਾਨਲੇਵਾ ਹੈ
Next articlePM Modi congratulates Nita Ambani for the opening of NMACC in Mumbai