(ਸਮਾਜ ਵੀਕਲੀ)
ਇੰਟਰਨੈੱਟ ਦਾ ਵੇਖੋ ਕਮਾਲ,
ਬੰਦਾ ਹੋ ਗਿਆ ਹਾਲ ਤੋਂ ਬੇਹਾਲ।
ਜਵਾਨੀ ਵੇਲੇ ਉਹ ਬੁੱਢਾ ਹੇਈ ਜਾਵੇ,
ਵਾਟਸਐਪ ਉਸਦਾ ਦਿਮਾਗ਼ ਚਲਾਵੇ। ਮੁਬਾਇਲ ਉਸਨੂੰ ਕੁੱਬਾ ਕਰੀ ਜਾਵੇ,
ਫੇਸਬੁੱਕ ਦੀ ਲਾਠੀ ਬਿਨਾਂ ਉਸ ਤੋਂ ਚੱਲਿਆ ਨਾ ਜਾਵੇ।
ਪੂਰਾ ਪਰਿਵਾਰ ਬੈਠਾ ਅਪਣਾ ਅਪਣਾ ਮੁਬਾਇਲ ਚਲਾਵੇ,
ਘਰ ਜਾਪੇ ਸੁੰਨਾ, ਕਿਸੇ ਦੀ ਕੋਈ ਆਵਾਜ਼ ਨਾ ਆਵੇ।
ਤੜਕੇ ਉਠਕੇ ਗਰੁੱਪ ਵਿਚ ਗੁਡਮਾਰਨਿੰਗ ਦਾ ਮੈਸੇਜ ਪਾਵੇ,
ਫੇਰ ਵਾਟਸਐਪ ਤੇ ਫੇਸਬੁੱਕ ਤੇ ਪੋਸਟਾਂ ਪਾਵੇ,
ਸਾਰਾ ਸਾਰਾ ਦਿਨ ਲਾਇਕ ਕੁਮੈਂਟ ਕਿੰਨੇ ਆਏ ਬਸ ਇਹੋ ਵੇਖੀ ਜਾਵੇ।
ਸੌਣ ਤੋਂ ਪਹਿਲਾਂ ਞਾਟਸਐਪ ਤੇ ਫੇਸਬੁੱਕ ਤੇ ਇਕ ਪੰਛੀ ਨਜ਼ਰ ਘੁਮਾਵੇ,
ਫੇਰ ਗੁੱਡਨਾਈਟ ਦਾ ਮੈਸੇਜ ਪਾਕੇ ਬੰਦਾ ਸੌਣ ਨੂੰ ਜਾਵੇ।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly