ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦਾ ਗੀਤ ‘ਬਾਬਾ ਸਾਹਿਬ ਬੋਲਦਾ’ (ਭਾਰਤੀ ਸੰਵਿਧਾਨ) ਜਲਦ ਹੀ ਹੋ ਰਿਹਾ ਹੈ ਰੀਲੀਜ਼

ਅੱਪਰਾ, ਜੱਸੀ (ਸਮਾਜ ਵੀਕਲੀ):  ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਜਲਦ ਹੀ ਆਪਣਾ ਨਵਾਂ ਗੀਤ ‘ਬਾਬਾ ਸਾਹਿਬ ਬੋਲਦਾ’ (ਭਾਰਤੀ ਸੰਵਿਧਾਨ) ਲੈ ਕੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਗੀਤ ਨੂੰ ਕਮਲ ਮਿਊਜ਼ਿਕ ਰਿਕਾਰਡਸ ਵਲੋਂ ਮਾਰਕੀਟ ’ਚ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਇਸ ਗੀਤ ਦੇ ਪੇਸ਼ਕਾਰ ਤਲਵਿੰਦਰ ਸਿੰਘ ਹਨ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਨੂੰ ਮੈਂ ਖੁਦ ਹੀ ਲਿਖਿਆ ਤੇ ਗਾਇਆ ਹੈ। ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਗੀਤ ਦਾ ਖੂਬਸੂਰਤ ਸੰਗੀਤ ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਤਿਆਰ ਕੀਤਾ ਹੈ, ਜਦਕਿ ਇਸ ਗੀਤ ਦਾ ਵੀਡੀਓ ਵੀ ਲੱਕੀ ਅੱਪਰਾ ਨੇ ਹੀ ਫਿਲਮਾਇਆ ਹੈ। ਕੁਲਵੀਰ ਲੱਲੀਆਂ ਨੇ ਦੱਸਿਆ 14 ਅਪ੍ਰੈਲ ’ਤੇ ਰੀਲੀਜ਼ ਹੋ ਰਹੇ ਇਸ ਗੀਤ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਦਰਸ਼ਕਾਂ ਪਹਿਲਾਂ ਦੀ ਤਰਾਂ ਹੀ ਬੇਹੱਦ ਪਿਆਰ ਬਖਸ਼ਣੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਸਿਕ ਧਰਮ ਪ੍ਰਬੰਧਨ – ਜਾਣਕਾਰੀ ਜ਼ਰੂਰੀ ਹੈ!
Next articleਐਮ. ਜੀ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਐਲਾਨਿਆ ਸਾਲਾਨਾ ਨਤੀਜਾ