ਅੰਮ੍ਰਿਤਸਰ ਗੁਰਭਿੰਦਰ ਗੁਰੀ (ਸਮਾਜ ਵੀਕਲੀ): ਬੀ. ਬੀ. ਕੇ.ਡੀ .ਏ. ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਕ ਵਿਸ਼ਾਲ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਰਾਕੇਸ਼ ਆਰੀਆ ਤੇ ਵਿਸ਼ੇਸ਼ ਮਹਿਮਾਨ ਵਜੋਂ ਥੀਏਟਰ ਨਾਲ ਜੁੜੀ ਹੋਈ ਮਹਾਨ ਸ਼ਖਸ਼ੀਅਤ ਮੈਡਮ ਜਤਿੰਦਰ ਕੌਰ ਹਾਜਰ ਹੋਏ। ਪ੍ਰਧਾਨਗੀ ਡਾ ਪੁਸ਼ਪਿੰਦਰ ਵਾਲੀਆ (ਪ੍ਰਿੰਸੀਪਲ), ਡਾ ਰਾਣੀ (ਡੀਨ), ਡਾ ਪ੍ਰਿਯੰਕਾ ਬਸੀ, ਡਾ ਅਨੀਤਾ ਨਰੇਂਦਰਾ, ਡਾ ਅੰਤਰਪ੍ਰੀਤ ਕੌਰ, ਡਾ ਸ਼ੈਲੀ ਜੱਗੀ ਆਦਿ ਹਾਜਰ ਸਨ।
ਸਮਾਗਮ ਵਿੱਚ “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ” ਵਿਸ਼ਵ ਪ੍ਰਸਿੱਧ ਰਚਨਾ ਦੇ ਲੇਖਕ ਅਤੇ ‘ਮਾਣ ਪੰਜਾਬੀਆਂ ਤੇ’ ਅੰਤਰਰਾਸ਼ਟਰੀ ਸਾਹਿਤਕ ਮੰਚ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦਾ, ਡਾ.ਪਰਮਜੀਤ ਸਿੰਘ ਕਲਸੀ (Paramjit Singh Kalsi) ਵਲੋਂ “ਮਹਿਮਾਨ-ਏ-ਖ਼ਾਸ” ਅਵਾਰਡ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਯੂ.ਕੇ ਮੰਚ ਦੀ ਅੰਮ੍ਰਿਤਸਰ ਪ੍ਰਧਾਨ ਮੈਡਮ ਰਾਜਬੀਰ ਕੌਰ ਗਰੇਵਾਲ ( ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ) ਨੂੰ ਭਾਸ਼ਾ ਵਿਭਾਗ ਪੰਜਾਬ ਅੰਮ੍ਰਿਤਸਰ ਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਵਲੋਂ, ਸਿੱਖਿਆ , ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਕਰਕੇ, ਸਪੈਸ਼ਲ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਹੋਰਾਂ ਤੋਂ ਇਲਾਵਾ ਇਸ ਸੰਮੇਲਨ ਵਿੱਚ ਹਾਜਰ ਉੱਘੀ ਲੇਖਿਕਾ ਨਿਰਮ ਜੋਸ਼ਨ , ਮਿਸ. ਸਮਰਿਦੀ ਮਹਿਰਾ, ਪੁਨੀਤ ਢਿੱਲੋਂ, ਮਹਿਕ ਅਰੋੜਾ, ਵ੍ਰਿਤੀ ਮਦਾਨ, ਮਿਸ. ਮੀਨਲ ਚੰਗੋਤਰਾ, ਡਾ. ਰੇਣੂ ਵਸ਼ਿਸ਼ਟ, ਡਾ. ਸੁਨੀਤਾ, ਮਿਸਟਰ ਸੰਜੀਵ, ਚੀਨਾ ਗੁਪਤਾ, ਪ੍ਰਿਆ ਧਵਨ, ਡਾ. ਪਰਮਜੀਤ, ਕਿਰਨਦੀਪ ਕੌਰ, ਸਿਮਰਜੀਤ ਸਿੰਘ , ਕੁਲਦੀਪ ਦਰਾਜਕੇ , ਅਜੀਤ ਸਿੰਘ ਨਬੀਪੁਰੀ, ਪ੍ਰੈੱਸ ਰਿਪੋਰਟ ਮਲਕੀਤ ਸਿੰਘ , ਰਵੀ ਸਹਿਗਲ ਆਦਿ ਦਾ ਵੀ ਸਤਿਕਾਰ ਸਹਿਤ ਸਨਮਾਨ ਕੀਤਾ ਗਿਆ।
ਸਾਈਂ ਕਰੀਏਸ਼ਨਜ਼ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਲਜੀਤ ਕੌਰ ਰੰਧਾਵਾ ਦੇ ਲੇਖਾਂ ਅਤੇ ਨਾਮੀ ਫ਼ਿਲਮੀ ਅਦਾਕਾਰ ਗੁਰਿੰਦਰ ਮਕਨਾ ਦੇ ਨਾਟਕੀਕਰਨ ਤੇ ਸਰਪ੍ਰਸਤੀ ਹੇਠ ਪਰਮਜੀਤ ਮਕਨਾ ਦੀ ਨਿਰਦੇਸ਼ਨਾ ਨਾਲ “ਪੈਰਾਂ ਨੂੰ ਕਰਾਦੇ ਝਾਂਜਰਾਂ” ਨਾਟਕ ਦੀ ਕਲਾਤਮਿਕ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਮੰਚ ਉਪਰ ਇਕੱਲੀ ਅਦਾਕਾਰਾ ਨਸ਼ੀਨ ਨੇ ਕਨੇਡਾ ਦੇ ਚਾਅ ਵਿੱਚ ਵਿਆਹ ਕਰਾਕੇ ਜਾਂਦੀਆਂ ਕੁੜੀਆਂ ਦੀ ਹਾਲਤ ਅਤੇ ਕਨੇਡਾ ਵਿਚਲੀਆਂ ਤਕਲੀਫਾਂ ਨੂੰ ਬਾਖ਼ੂਬੀ ਦਿਖਾਇਆ। ਇਸ ਪੇਸ਼ਕਾਰੀ ਵਿੱਚ ਪੁਸ਼ਪ ਬਾਵਾ, ਅਗਮ ਅਗਾਧਿ ਸਿੰਘ, ਪਰਮਜੀਤ ਮਕਨਾ ਨੇ ਸਹਿਯੋਗੀ ਕਲਾਕਾਰ ਵਜੋਂ ਬਾਖੂਬੀ ਰੋਲ ਅਦਾ ਕੀਤਾ।
ਜ਼ਿਲ੍ਹਾ ਭਾਸ਼ਾ ਅਫ਼ਸਰ ਮਾਣਯੋਗ ਪਰਮਜੀਤ ਸਿੰਘ ਕਲਸੀ ਵਲੋਂ ਹਾਜਰ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਨੂੰ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਇਹ ਸਮਾਗਮ ਪੂਰੀ ਸਫ਼ਲਤਾ ਨਾਲ ਸੰਪੂਰਨ ਹੋਇਆ ਤੇ ਅਖੀਰ ਡਾ ਕਲਸੀ ਨੇ ਸਭ ਨੂੰ ਆਦਰ ਸਤਿਕਾਰ ਸਹਿਤ ਧੰਨਵਾਦ ਕਰਦੇ ਹੋਏ ਵਿਦਾ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly