ਕੁਲਦੀਪ ਚੁੰਬਰ ਦੇ ਪਿਤਾ ਸ. ਸਾਧੂ ਸਿੰਘ ਧੁਦਿਆਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਵਰਗਾਂ ਵਲੋਂ ਸ਼ਰਧਾਂਜਲੀਆਂ

ਗਾਇਕ ਕੁਲਦੀਪ ਚੁੰਬਰ ਦੇ ਪਿਤਾ ਸ. ਸਾਧੂ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵਿਧਾਇਕ ਸੁਖਵਿੰਦਰ ਕੋਟਲੀ, ਗਾਇਕ ਦਲਵਿੰਦਰ ਦਿਆਲਪੁਰੀ, ਗਾਇਕ ਸੁਰਿੰਦਰ ਲਾਡੀ, ਗੀਤਕਾਰ ਸੁਖਜੀਤ ਝਾਂਸਾਂਵਾਲਾ ਅਤੇ ਹੋਰ

(ਸਮਾਜ ਵੀਕਲੀ): ਉੱਘੇ ਮੰਚ ਸੰਚਾਲਕ ਅਤੇ ਗਾਇਕ ਕੁਲਦੀਪ ਚੁੰਬਰ ਦੇ ਪਿਤਾ ਸ. ਸਾਧੂ ਸਿੰਘ ਧੁਦਿਆਲ ਨੂੰ ਸਮਾਜ ਦੇ ਵੱਖ-ਵੱਖ ਵਰਗ ਦੇ ਵਿਅਕਤੀਆਂ ਨੇ ਉਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕਰਦੇ ਹੋਏ ਉਨਾਂ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕਰਕੇ ਉਨਾਂ ਨੂੰ ਯਾਦ ਕੀਤਾ। ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ, ਗਾਇਕ ਦਲਵਿੰਦਰ ਦਿਆਲਪੁਰੀ, ਲੋਕ ਗਾਇਕ ਸੁਰਿੰਦਰ ਲਾਡੀ, ਗੀਤਕਾਰ ਸੁਖਜੀਤ ਝਾਂਸਾਂ ਵਾਲਾ, ਮੰਚ ਸੰਚਾਲਕ ਬਲਦੇਵ ਰਾਹੀ, ਗਾਇਕ ਬਲਵਿੰਦਰ ਬਿੱਟੂ ਅਤੇ ਹੋਰਾਂ ਨੇ ਕਿਹਾ ਕਿ ਸਾਧੂ ਸਿੰਘ ਦੇ ਪਰਿਵਾਰ ਨੇ ਮੁੱਢ ਤੋਂ ਹੀ ਲੋਕਾਂ ਨਾਲ ਭਾਈਚਾਰਕ ਏਕਤਾ ਕਾਇਮ ਕਰਦੇ ਹੋਏ ਅਤੇ ਪਰਿਵਾਰਕ ਸੰਸਕਾਰਾਂ ਦੀ ਪੈਰਵੀ ਕਰਦੇ ਹੋਏ ਕਿਰਤ ਕਰਨ, ਸਾਦਗੀ, ਮਿਹਨਤ ਅਤੇ ਸੇਵਾ ਨੂੰ ਹੀ ਆਪਣਾ ਆਦਰਸ਼ ਮੰਨਦੇ ਹੋਏ ਸਮਾਜ ਸੇਵਾ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨਾਂ ਦੀ ਹੀ ਪ੍ਰੇਰਨਾ ਸਦਕਾ ਉਨਾਂ ਦੇ ਸਪੁੱਤਰ ਕੁਲਦੀਪ ਚੁੰਬਰ ਨੇ ਦੇਸ਼ਾਂ-ਵਿਦੇਸ਼ਾਂ ਵਿਚ ਆਪਣੀ ਕਲਾ ਨਾਲ ਪਹਿਚਾਣ ਬਣਾਈ।

ਇਸ ਤੋਂ ਪਹਿਲਾਂ ਭਾਈ ਗੁਰਪਰੀਤ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਬੈਰਾਗਮਈ ਕੀਰਤਨ ਸਰਵਣ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਐਂਕਰ ਦਿਨੇਸ਼ ਨੇ ਨਿਭਾਈ। ਇਸ ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸੰਤ ਬਾਬਾ ਹਰਦੇਵ ਸਿੰਘ ਸਨੌਰ ਵਾਲੇ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਓਮ ਦਾਸ ਨੂਰਪੁਰ, ਸੰਤ ਸੰਤਰਜਣ ਸਿੰਘ ਧੁੱਗੇ, ਬੀਬੀ ਲਾਭ ਕੌਰ, ਸੁਖਵਿੰਦਰ ਚੁੰਬਰ, ਗਾਇਕ ਤਾਜ ਨਗੀਨਾ, ਕਾਜਲ ਧੂਤਾਂ ਵਾਲਾ ਗੀਤਕਾਰ, ਰਾਣਾ ਭੋਗਪੁਰੀਆਂ ਗੀਤਕਾਰ, ਗਾਇਕ ਪ੍ਰੀਤ ਗੁਰਪ੍ਰੀਤ, ਗਾਇਕ ਸਰਬਜੀਤ ਫੁੱਲ, ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ, ਗਾਇਕਾ ਪ੍ਰੇਮ ਲਤਾ, ਗਾਇਕ ਤਰਲੋਚਨ ਬੱਧਣ, ਸਰਪੰਚ ਸਾਭੀ ਹੁੰਦਲ, ਤਰਲੋਚਨ ਬੱਧਣ, ਇੰਦਰਜੀਤ ਗੋਲਡੀ, ਮੋਹਣ ਸਿੰਘ ਆਹਰਾਂ, ਬਲਵਿੰਦਰ ਬੰਗੜ, ਰਾਮ ਭੋਗਪੁਰੀਆ, ਰਾਜੇਸ਼ ਪੁਰੀ ਵੀ ਸ਼ਾਮਿਲ ਹੋਏ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਿਕਾ ਕਮਲਜੀਤ ਕੌਰ ਵੱਲੋ ਅਧਿਆਪਨ ਖੇਤਰ ਵਿੱਚ ਪਾਈਆਂ ਗਈਆਂ ਨਿਵੇਕਲੀਆਂ ਪੈੜਾਂ
Next articleਏਹੁ ਹਮਾਰਾ ਜੀਵਣਾ ਹੈ – 248