ਲੋਕ

(ਇੰਦਰ ਪਾਲ ਸਿੰਘ ਪਟਿਆਲਾ)

(ਸਮਾਜ ਵੀਕਲੀ)

ਰੰਗ ਬਦਲਦੇ, ਢੰਗ ਬਦਲਦੇ, ਲੋਕ ਵੇਖ ਕੇ ਮੌਕਾ ਨੇ
ਕਦੇ ਕਦੇ ਨੇ, ਰਲ ਕੇ ਹੱਸਦੇ, ਕਦੇ ਪਾ ਦਿੰਦੇ ਸੋਕਾ ਨੇ

ਕਦੇ ਆਖਦੇ ਬੜੇ ਹੋ ਚੰਗੇ, ਕਦੇ ਨੇ ਲੈਂਦੇ ਮੂੰਹ ਨੂੰ ਫੇਰ
ਕਦੇ ਚਾੜ੍ਹਦੇ, ਛੱਤਾਂ ਉੱਤੇ, ਧਰਤੀ ਤੇ ਫਿਰ ਕਰਦੇ ਢੇਰ

ਝੂਠ ਨਾ ਬੋਲਾਂ ਮੂੰਹ ਤੇ ਆਖਾਂ, ਆਖਾਂ ਮੈਂ ਤਾਂ ਸੱਚੋ ਸੱਚ
ਸੋਨੇ ਵਰਗੇ, ਉਪਰੋਂ ਦਿਸਦੇ,ਅੰਦਰੋਂ ਨੇ ਓਹ ਪੂਰੇ ਕੱਚ

ਪੁਚ-ਪੁਚ ਜਿਹੜੇ ਕਰਦੇ ਨੇ ਓਹਨਾਂ ਦੀ ਸੁਣਵਾਈ ਹੈ
ਭੋਲੇ-ਭਾਲੇ ਬੰਦਿਆਂ ਹਿੱਸੇ ਆਉਂਦੀ ਬਸ ਰੁਸਵਾਈ ਹੈ

ਸੱਚ ਲਿਖਾਂ ਤਾਂ ਤਾਂਵੀ ਰੋਸਾ, ਝੂਠ ਤਾਂ ਮੈਨੂੰ ਪਚਦਾ ਨਾ
ਮੱਥੇ ਮਾਰੇ ਕਲਮ ਘਸਾ, ਉਸਨੂੰ ਕੁਝ ਵੀ, ਜਚਦਾ ਨਾ

ਲਿਖਣਾ ਛੱਡ,ਪਾਠਕ ਬਣ, ਸੁਖੀ ਜੇ ਇੰਦਰ ਰਹਿਣਾ
ਭੀੜ ਦਾ ਹਿੱਸਾ ਹੋਣ ਦੇ ਨਾਲੋਂ ਵਧੀਆ ਕੱਲੇ ਬਹਿਣਾ.

(ਇੰਦਰ ਪਾਲ ਸਿੰਘ ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਸਿਆਂ ਵਰਗੀ ਕੋਈ ਦਵਾਈ ਨਹੀਂ
Next articleਰਾਮ ਲਾਲ ਗੋਸਲ ਨੇ ਜਿੱਤੇ ਦੋ ਸੋਨ ਤਮਗੇ