HOME ਗੱਲਾਂ

ਗੱਲਾਂ

1
ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਸੱਜਣ ਤੇਰੀਆਂ ਸਾਰੀਆਂ ਗੱਲਾਂ
ਲੱਗਣ ਬਹੁਤ ਪਿਆਰੀਆਂ ਗੱਲਾਂ
ਕੁਝ ਫੁੱਲਾਂ ਤੋਂ ਹੌਲ਼ੀਆਂ ਜਾਪਣ
ਕੁਝ ਪਰਬਤ ਤੋਂ ਭਾਰੀਆਂ ਗੱਲਾਂ
ਤੂੰ ਜੋ ਨੈਣਾਂ ਦੇ ਨਾਲ ਕਹੀਆਂ
ਸਾਨੂੰ ਮਾਖਿਓ ਮਿਠੀਆਂ ਲੱਗਣ
ਦੁਨੀਆਂ ਲਈ ਜੋ ਖਾਰੀਆਂ ਗੱਲਾਂ
ਮੈਲ਼ੀ ਅੱਖ ਨਾਲ ਤੱਕੀ ਨਾ ਵੇ
ਹਾਲੇ ਕੱਚ ਕੁਆਰੀਆਂ ਗੱਲਾਂ
ਵਿਚ ਘਰਾਂ ਦੇ ਪਾਉਣ ਖਿਲਾਰੇ
ਘਰ ਤੋਂ ਬਾਹਰ ਖਿਲਾਰੀਆਂ ਗੱਲਾਂ
ਬੰਦਿਆਂ ਤਾਂਈਂ ਭੇਡ ਬਨਾਵਣ
ਲੀਡਰਾਂ ਵਲੋਂ ਚਾਰੀਆਂ ਗੱਲਾਂ
ਨਿੱਕੇ ਹੁੰਦੇ ਮਾਂ ਨੇ ਕਹੀਆਂ
ਜਾਣ ਨਾ ਮਨੋਂ ਵਿਸਾਰੀਆਂ ਗੱਲਾਂ
ਉਸ ਦੇ ਦਰ ਦਾ ਭੇਦ ਨਾ ਜਾਨਣ
ਹਉਮੈ ਨਾਲ ਸ਼ਿੰਗਾਰੀਆਂ ਗੱਲਾਂ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਦਾਸ
Next articleDDA approves budget with focus on civic infrastructure, Yamuna floodplains rejuvenation