(ਸਮਾਜ ਵੀਕਲੀ)
ਮਹਿਕ ਫੁੱਲਾਂ ਦੀ ਕਿਆਰੀ ਏ
ਵਿਹੜੇ ਤੇਰੇ ਧੀਆਂ ਬਾਬਲਾ
ਪੰਡ ਫਰਜ਼ਾਂ ਦੀ ਭਾਰੀ ਏ।
ਲੱਖਾਂ ਔਕੜਾਂ ਆਈਆਂ ਨੇ
ਫ਼ਰਜ਼ਾਂ ਤੋਂ ਨਹੀਂ ਉੱਕਦੇ
ਜਿੰਨ੍ਹਾਂ ਕਰੀਆਂ ਕਮਾਈਆਂ ਨੇ।
ਰੁੱਖ ਠੰਡੀਆਂ ਛਾਵਾਂ ਨੇ
ਮਾਪੇ ਹੋਣ ਰੱਬ ਵਰਗੇ
ਸਦਾ ਦਿੰਦੇ ਦੁਆਵਾਂ ਨੇਂ।
ਰਾਹੀ ਰਾਹ ਤੁਰੇ ਜਾਂਦੇ ਨੇ
ਰੁੱਖਾਂ ਦੀਆਂ ਛਾਵਾਂ ਦਾ
ਜਾਂਦੇ ਗੁਣ ਉਹ ਗਾਂਦੇ ਨੇ।
ਜਿੰਨ੍ਹਾਂ ਪ੍ਰੀਤਾਂ ਲਾਈਆਂ ਨੇ
ਔਕੜਾਂ ਹਜ਼ਾਰਾਂ ਝੱਲੀਆਂ
ਦਿਲੋਂ ਓੜ ਨਿਭਾਈਆ ਨੇ।
ਪੈੜਾਂ ਮਿਟਣ ਨਾ ਰਾਹਾਂ ਚੋਂ
ਯਾਦਾਂ ਤਾਂ ਦਿਲ ਵਿਚ ਨੇ
ਨਹੀਂ ਮਿਟਦੀਆਂ ਸਾਹਾਂ ਚੋਂ।
ਤੱਤੀ ਲੂਹ ਏ ਹਵਾਵਾਂ ਦੀ
ਰਿਜ਼ਕ ਲਈ ਤੁਰ ਵੇ ਗਿਓਂ
ਓਟ ਛੱਡ ਕੇ ਛਾਵਾਂ ਦੀ।
ਕੀ ਲੋੜ ਹੈ ਤਾਨਿਆਂ ਦੀ
ਜਿਉਂਣ ਦਾ ਵੱਲ ਦੱਸਦੀ
ਧੀ ”ਕਿਰਤੀ” ਘਰਾਣਿਆਂ ਦੀ
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly