ਅੱਖਾਂ

(ਪ੍ਰਸ਼ੋਤਮ ਪੱਤੋ, ਮੋਗਾ)

(ਸਮਾਜ ਵੀਕਲੀ)

ਅੱਖਾਂ ਨੂੰ ਅਣਗੌਲਾ ਨਾ ਕਰ,
ਜ਼ਿੰਦਗੀ ਨੂੰ ਸ਼ਿੰਗਾਰਨ ਅੱਖਾਂ।

ਤਕੜਾ ਜਦੋਂ ਮਾੜੇ ਨੂੰ ਘੇਰਦਾ,
ਅੱਗੋਂ ਉਸ ਨੂੰ ਵੰਗਾਰਨ ਅੱਖਾਂ।

ਝੂਠ-ਸੱਚ ਤੋਂ ਪਰਦਾ ਚੁੱਕਦੀਆਂ,
ਸਭ ਕੁਝ ਉਦੋਂ ਨਿਖਾਰਨ ਅੱਖਾਂ।

ਈਰਖਾ ਨੂੰ ਪਿਆਰ ਚ ਬਦਲਣ,
ਦੁੱਖ-ਸੁੱਖ ਉਦੋਂ ਸਹਾਰਨ ਅੱਖਾਂ।

ਅੱਖ ਦੀ ਮਾਰ ਤੋਂ ਬਚਦਾ ਕੋਈ,
ਤਪਦੇ ਦਿਲਾਂ ਨੂੰ ਠਾਰਨ ਅੱਖਾਂ।

ਸਾਫ਼ ਦਿਲ ਨਾ ਮਿਲੇ ਜਦ ਕੋਈ,
ਪਿਆਰ-ਪਿਆਰ ਉਚਾਰਨ ਅੱਖਾਂ।

‘ਪੱਤੋ’ ਅੱਖ ਦੀ ਰਮਜ਼ ਪਛਾਣਦਾ,
ਤਾਂ ਹੀ ਉਸ ਨੂੰ ਨਾ ਚਾਰਨ ਅੱਖਾਂ।

(ਪ੍ਰਸ਼ੋਤਮ ਪੱਤੋ, ਮੋਗਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleYoon calls for full disclosure of N.Korean human rights violations
Next articleUS aircraft carrier in S.Korea amid Pyongyang’s saber-rattling