ਗੱਡੀ ਦਾ ਸਫ਼ਰ ਹਾਸ-ਵਿੰਅਗ

– ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਪਲੇਟਫਾਰਮ ਤੇ ਜਦੋਂ ਗੱਡੀ ਆਈ ਮੱਚਗੀ ਹਾਲ ਦੁਹਾਈ
ਚੀਜਾਂ ਵੇਚਦੇ ਫਿਰਦੇ ਸੀ ਚੀਜਾਂ ਵੇਚਣ ਵਾਲੇ
ਯਾਤਰੀ ਸੀਗੇ ਗੱਡੀ ਵਿਚ ਸਮਾਨ ਚੜਾ੍ਹਉਣ ਨੂੰ ਕਾਹਲੇ
ਬਾਪੂ ਕਹਿੰਦਾ ਵੇਖੀਂ ਕਾਕਾ, ਕਿਤੇ ਕੁਲੀ ਸਮਾਨ ਨਾ ਲੈ ਜਾਵੇ
ਮੈਂ ਇੱਥੇ ਦਾ ਖ਼ਿਆਲ ਰੱਖੂੰਗਾ ਕਿਤੇ ਸਮਾਨ ਇੱਥੇ ਨਾ ਰਹਿ ਜਾਵੇ
ਬਾਪੂ ਨੇ ਮੁਸ਼ਿਕਲ ਨਾਲ ਕੁਲੀ ਨਾਲ ਭਾਅ ਮੁਕਾਇਆ
ਧੱਕਾ ਮੁੱਕੀ ਕਰਕੇ ਕੁਲੀ ਨੇ ਸਾਰਾ ਪਰਿਵਾਰ ਚੜ੍ਹਾਇਆ
ਦਵਾਈਆਂ ਵੇਚਣ ਵਾਲੇ ਵੀ ਗੱਡੀ ਦੇ ਵਿਚ ਆ ਗਏ
ਮੰਗਤੇ ਉੁੱਚੀ ਗਾਅ ਗਾਅ ਕੇ ਲੋਕਾਂ ਦੇ ਕੰਨ ਖਾ ਗਏ
ਟਿਕਟ ਚੈੱਕਰ ਨੂੰ ਦੇਖਕੇ ਬੰਦਾ ਟੁਆਲਿਟ ਦੇ ਵਿਚ ਵੜ ਗਿਆ
ਚਲਦੀ ਗੱਡੀ ਵਿਚ ਇਕ ਭਲਵਾਨ ਛਾਲ ਮਾਰਕੇ ਚੜ੍ਹ ਗਿਆ
ਭਲਵਾਨ ਬੋਲਿਆ ਸੀਟ ਤੂੰ ਛੱਡਦੇ ਜੇ ਗੱਡੀ ਵਿਚ ਰਹਿਣਾ
ਬਾਪੂ ਕਹਿੰਦਾ ਪਹਿਲਾ ਮੈਂ ਸੀ ਬੇਠਾ ਮੈਂ ਹੀ ਸੀਟ ਤੇ ਬਹਿਣਾ
ਭਲਵਾਨ ਨੇ ਬਾਪੂ ਦੇ ਵੱਟ ਕੇ ਚਪੇੜ ਇਕ ਮਾਰੀ
ਬਾਪੂ ਦੀ ਤਾਂ ਉਥੇ ਹੀ ਹੈਂਕੜ ਨਿਕਲਗੀ ਸਾਰੀ
ਪਰਿਵਾਰ ਦੇ ਵੀ ਇਕ ਇਕ ਜੜਦੇ ਸੀਟ ਜੇ ਹੈ ਲੈਣੀ
ਜੇ ਨਾ ਕੁੱਟਿਆ ਇਨ੍ਹਾ ਨੂੰ ਸੀਟ ਹੋਰ ਭਾਲਣੀ ਪੈਣੀ
ਭਲਵਾਨ ਨੇ ਸੁਣਦੇ ਸਾਰ ਸਾਡੇ ਵੀ ਇਕ ਇਕ ਜੜਤੀ
ਫੇਰ ਬਾਪੂ ਨੇ ਆਪੇ ਹੀ ਸੀਟ ਉਹਦੇ ਲਈ ਛੱਡਤੀ
ਬੀਬੀ ਨੇ ਘਰ ਆਕੇ ਪੁੱਛਿਆ ਕਿਸ ਕਾਰਨ ਤੋਂ ਸਾਡੇ ਪੁਆਤੀਆਂ
ਫੇਰ ਤੁਸੀਂ ਸੀਟ ਵੀ ਛੱਡਤੀ ਜਦੋਂ ਭਲਵਾਨ ਨੇ ਸਾਡੇ ਲਾਤੀਆਂ
ਬਾਪੂ ਕਹਿੰਦਾ ਮੈਨੂੰ ਪਤਾ ਹੈ ਭਲਵਾਨ ਸਾਰਿਆਂ ਦੇ ਲਾ ਗਿਆ
ਹੁਣ ਕਹਿਣ ਜੋਗੀ ਤਾਂ ਨਹੀਂ ਰਹੇਂਗੀ ਮੈਂ ਕੁੱਟ ਖਾਕੇ ਆ ਗਿਆ

ਲੇਖਕ—ਭਗਵਾਨ ਸਿੰਘ ਤੱਗੜ 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੀ ਮਿਹਨਤ ਤੇ ਕੁਦਰਤ ਦੀ ਕਰੋਪੀ
Next articleਫੇਸ ਬੁੱਕ ਦਾ ਪੰਗਾ ਹਾਸ ਵਿਅੰਗ 10