(ਸਮਾਜ ਵੀਕਲੀ)
ਜ਼ਿੰਦਗੀ ਦੀ ਦੌੜ ਭੱਜ ਵਿੱਚ ਕਦੋਂ ਕਿਸੇ ਤੋਂ ਅੱਗੇ ਲੰਘ ਜਾਏ ਤੇ ਕਦੋਂ ਪਿੱਛੇ ਰਹਿ ਜਾਏ ਪਤਾ ਹੀ ਨਹੀਂ ਲੱਗਦਾ। ਮੈਕਸ ਆਟੋ ਤੇ ਕੰਮ ਕਰ ਦਿਆਂ ਰਾਜਨ ਨੇ ਆਪਣੇ ਨਾਲ਼ ਸਾਥੀ ਦੇ ਕੂਹਣੀ ਦੀ ਹੁੱਜ ਮਾਰਦਿਆਂ ਸਾਹਮਣਿਓਂ ਆਉਂਦੇ ਪੰਜਾਬ ਪੁਲਿਸ ਦੀ ਵਰਦੀ ਵਿੱਚ ਸਜੇ ਪੰਮੇ ਬਾਕਸਰ ਵੱਲ ਵੇਖਦਿਆਂ ਕਿਹਾ।
ਨਾਲ਼ ਹੀ ਕੈਬਨ ਵਿੱਚ ਬੈਠੇ ਪ੍ਰਿੰਸ ਨੇ ਕਿਹਾ ਕਿ ਯਾਰ ਰਾਜਨ ਤੈਨੂੰ ਕਿਵੇਂ ਪਤਾ ਇਸ ਬਾਰੇ।ਰਾਜਨ ਬੋਲਿਆ ਕਿ ਅਸੀਂ ਇਕੱਠੇ ਪੰਜ ਸਾਲ ਬਾਕਸਿੰਗ ਰਿੰਗ ਵਿੱਚ ਖੇਡਦੇ ਰਹੇ ਹਾਂ। ਅੱਛਾ ਤਾਂ ਇਹ ਗੱਲ ਹੈ ਕੋਲ਼ ਬੈਠੇ ਬੱਬੂ ਨੇ ਗੱਲ ਹਾਸੇ ਚ ਲੈਂਦਿਆਂ ਕਿਹਾ, ਹੁਣ ਬਾਈ ਦੀ ਠਾਣੇ ਦਰਬਾਰੇ ਪਹੁੰਚ।ਲੈ ਬਾਈ ਹੁਣ ਜੇ ਕੋਈ ਨਾਕੇ ਨੁੱਕੇ ਤੇ ਰੋਕੇ ਤਾਂ ਰਾਜਨ ਨੂੰ ਫ਼ੋਨ ਮਿਲ਼ਾ ਕੇ ਚਲਾਨ ਬਚਾਓ।
ਪੰਮੇ ਨੂੰ ਅੰਦਰ ਆ ਦੇਖ ਕੇ ਰਾਜਨ ਉੱਠ ਕੇ ਕੈਬਿਨ ਚੋਂ ਮਿਲ਼ਣ ਬਾਹਰ ਆਇਆ ਤੇ ਕਿਹਾ ਕਿ ਕੀ ਹਾਲ ਹੈ ਪੰਮੇ ਤੇ ਅੱਗੋਂ ਪੰਮਾ ਸਰਕਾਰੀ ਵਰਦੀ ਦੀ ਧੌਂਸ ਵਿੱਚ ਪੰਮਾਂ ਕੀ ਹੁੰਦਾ ਐ, ਮੇਰਾ ਨਾਂ ਸ੍ਰ ਪਰਮਿੰਦਰ ਸਿੰਘ ਐ!ਆਹ ਘੱਟੋ ਘੱਟ ਸਰਕਾਰੀ ਵਰਦੀ ਦੀ ਹੀ ਸ਼ਰਮ ਕਰ ਲਾ। ਪੰਮੇ ਮੂੰਹੋਂ ਇਹ ਸ਼ਬਦ ਸੁਣ ਕੇ ਰਾਜਨ ਸੁੰਨ ਜਿਹਾ ਹੋ ਗਿਆ ਤੇ ਮਨ ਨੂੰ ਇਕਦਮ ਬੜੀ ਠੇਸ ਜਿਹੀ ਲੱਗੀ।
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 148001
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly