(ਸਮਾਜ ਵੀਕਲੀ)
ਨਿੱਤ ਬਣਦੇ ਹਾਂ ਅਸੀਂ….
ਓਹ…..!
ਜੋ ਅਸੀਂ ਹੁੰਦੇ ਹੀ ਨਹੀਂ….
ਹਾਂ…. ਬਿਲਕੁੱਲ ਨਹੀਂ ਹੁੰਦੇ
ਓਹੋ ਜਿਹੇ…..
ਜਿਹੋ ਜਿਹੇ ਬਣਨ ਦੀ ਕੋਸ਼ਿਸ਼
ਕਰਦੇ ਹਾਂ..
ਪਤਾ ਨਹੀਂ ਕਿਉਂ…?
ਆਖ਼ਿਰ ਕਿਉਂ…..
ਦਿਖਾਵਾ ਕਰਦੇ ਹਾਂ…?
ਮੁਖੌਟੇ ਤੇ ਮੁਖੌਟਾ…..
ਚੜ੍ਹਾਈ ਫ਼ਿਰਦੇ ਹਾਂ…!
ਕਿਉਂ ਨਹੀਂ ਰਹਿੰਦੇ…
ਓਹੀ ਜਿਹੇ…?
ਜਿਹੋ ਜਿਹੇ ਹੁੰਦੇ ਹਾਂ…
ਹਾਂ… ਅਸਲ ਵਿੱਚ…
ਹੁੰਦੇ ਹਾਂ..!
ਭਲਾ ਕੀ ਮਿਲ਼ਦਾ ਹੈ..
ਏਸ ਦਿਖਾਵੇ ਤੋਂ…?
ਝੂਠੀ ਖੁਸ਼ੀ….!
ਬਣਾਵਟੀ ਹਾਸੇ….?
ਪਰ…ਪਤੈ…?
ਇਹਨਾਂ ਦਿਖਾਵਿਆਂ ਵਿੱਚ ਹੀ…
ਗੁਆਚ ਗਏ…
ਅਸਲੀ ਹਾਸੇ…
ਗੂੜ੍ਹ ਰਿਸ਼ਤੇ…!
ਕਿਹੋ ਜਿਹੇ ਹੋ ਗਏ…
ਇਹ ਚਿਹਰੇ…?
ਰੰਗ ਬਰੰਗੇ….
ਹਰੇ,ਨੀਲੇ,ਪੀਲੇ,ਲਾਲ,
ਜਾਮਣੀ ਤੇ ਕਾਲੇ…
ਕਾਲੇ…..
ਹਾਂ…. ਕਾਲੇ!
ਜਾਂ ਬਿਲਕੁੱਲ ਸਫ਼ੇਦ..
ਚਿੱਟੇ ਝੱਗ ਵਰਗੇ…
ਵੇਖਣ ਨੂੰ ਸੋਹਣੇ ..
ਤੇ ਅੰਦਰੋਂ..?
ਖ਼ਾਲੀ…
ਸੱਖਣੇ…!
ਮੋਹ ਦੀਆਂ ਤੰਦਾਂ ਤੋਂ।
ਪਿਆਰੋਂ ਬਾਂਝੇ…
ਚਿੱਟੇ ਚਿਹਰੇ…
ਨਾਮ, ਸ਼ੌਹਰਤ ਦੇ
ਨਸ਼ੇ ਵਿੱਚ ਗੱੜੁਚੇ ਹੋਏ।
ਉੱਤੋਂ-ਉੱਤੋਂ ਹੱਸਦੇ..
ਤੇ ਅੰਦਰੋਂ ਸੜਦੇ ਭੁੱਜਦੇ।
ਮੂੰਹ ਤੇ ਤਰੀਫ਼ਾਂ..
ਪਿੱਠ ਪਿੱਛੇ ਊਂਜਾਂ..!
ਅੱਗੋਂ ਵਾਹ-ਵਾਹ..
ਤੇ ਮਗਰੋਂ ਬੁੱਲ੍ਹ ਟੇਰ੍ਹ ਕੇ
ਨੱਕ ਚੜਾਉਂਦੇ ਹਾਂ…
ਪਰ ਹਾਂ…ਸੱਚ!
ਸੱਚ ਨਾ ਬੋਲਿਓ.…!
ਲੋਕ ਰੁੱਸ ਜਾਂਦੇ ਨੇ
ਸਾਕ ਟੁੱਟ ਜਾਂਦੇ ਨੇ…!
ਤੇ ਇੱਕ ਹੋਰ ਗੱਲ…
ਸੱਚ ਨੂੰ ਤਾਂ …..
ਸੱਚ ਨੂੰ ਤਾਂ..
ਸੂਲੀ ਹੁੰਦੀ ਐ….
ਹਾਂਅ..ਅ…!
ਚੁੱਪ…. ਚੁੱਪ…. ਚੁੱਪ….!
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly