(ਸਮਾਜ ਵੀਕਲੀ)
ਮੀਂਹ ਹਨੇਰੀ ਤੇ ਗੜੇ ਬਹੁਤ ਪੈ ਗਏ,
ਕੀਤਾ ਫਸਲਾਂ ਦਾ ਭਾਰੀ ਨੁਕਸਾਨ ਮੀਆਂ।
ਆਇਆ ਕਿਧਰੋਂ ਚੜ੍ਹ ਘਟਾ ਕਾਲੀਆਂ ਦਾ,
ਸਾਰਾ ਭਰ ਗਿਆ ਉੱਪਰੋਂ ਅਸਮਾਨ ਮੀਆਂ।
ਫਸਲਾਂ ਪੱਕੀਆਂ ਖੜੀਆਂ ਵਿੱਚ ਖੇਤਾਂ,
ਫ਼ਿਕਰੀ ਪਿਆ ਕਾਮਾ ਕਿਰਸਾਨ ਮੀਆਂ।
ਪਹਿਲਾਂ ਝੰਬਿਆ ਆਈਆਂ ਅਲਾਮਤਾਂ ਨੇ,
ਨੋਟ ਬੰਦੀ ਤੇ ਕਰੋਨਾ ਸ਼ੈਤਾਨ ਮੀਆਂ।
ਕਰਜ਼ੇ ਵਾਲੀ ਮੁੜੀ ਨਾ ਕਿਸ਼ਤ ਹਾਲੇ,
ਉੱਪਰੋਂ ਬਾਰਿਸ਼ ਕਰੇ ਹੈਰਾਨ ਮੀਆਂ।
ਕਦੇ ਅੰਮ੍ਰਿਤਾ ਪ੍ਰੀਤਮ ਆਖਦੀ ਸੀ,
ਫ਼ਸਲ ਘਰ ਆਈ ਤੋਂ ਤੂੰ ਜਾਨ ਮੀਆਂ।
ਪੱਤੋ, ਬਹਿ ਗਿਆ ਮੱਥੇ ਤੇ ਹੱਥ ਧਰਕੇ,
ਕਿਹੜਾ ਪੈਸਿਆਂ ਨੂੰ ਪੱਟੀ ਖਾਨ ਮੀਆਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly