ਮੈਨੂੰ ਵੀ ਸਕੂਲੇ ਪੜ੍ਹਨੇ ਪਾ ਬਾਪੂ।

ਅਮਨਦੀਪ ਸਿੰਘ ਪੰਨੂ

(ਸਮਾਜ ਵੀਕਲੀ)

ਮੈਂ ਵੀ ਹਾਂ ਪੜ੍ਹਨਾ ਚਾਹੁੰਦੀ
ਜਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੀ
ਤਰੱਕੀ ਦਾ ਰਾਹ ਫੜਨਾ ਚਾਹੁੰਦੀ
ਐਵੇਂ ਨਾ ਘੂਰ-ਘੂਰ ਕੇ ਡਰਾ ਬਾਪੂ
ਮੈਨੂੰ ਵੀ ਸਕੂਲੇ…….
ਸਵੇਰੇ ਜਦ ਸਕੂਲੇ ਜਾਂਦੇ ਹਾਣੀ
ਲਗਦੇ ਬੜੇ ਪਿਆਰੇ ਹਾਣੀ
ਸਮੇਂ ਦੇ ਹਾਣ ਦੇ ਬਣ ਗਏ ਹਾਣੀ
ਮੈਨੂੰ ਵੀ ਅਗਿਆਨਤਾ ‘ਚੋਂ ਕਢਾ ਬਾਪੂ
ਮੈਨੂੰ ਵੀ ਸਕੂਲੇ……
ਜਮਾਨੇ ਦਾ ਦੌਰ ਬਦਲ ਗਿਆ ਏ
ਸਰਕਾਰੀ ਸਕੂਲਾਂ ਦਾ ਮਾਹੌਲ ਬਦਲ ਗਿਆ ਏ
ਸਰਕਾਰ ਦੀ ਨਿਗਾਹ ਇਹਨਾਂ ਤੇ ਪੂਰੀ
ਕਹਿੰਦੇ ਪਿੰਡ ‌‌’ਚੋਂ ਬੱਚਾ-ਬੱਚਾ ਦੇਣਾ ਪੜ੍ਹਾ ਬਾਪੂ
ਮੈਨੂੰ ਵੀ ਸਕੂਲੇ…….
ਗਲਤ ਰੀਤੀ-ਰਿਵਾਜਾਂ ਦਾ ਅਸੀਂ ਮੁਕਾਬਲਾ ਕਰਨਾ
ਪੈਰ ਦੀ ਜੁੱਤੀ ਸਮਝਣ ਵਾਲਿਆਂ ਨੂੰ ਸਿੱਧਾ ਕਰਨਾ
ਡੇਰਿਆਂ ਦਾ ਨਹੀਂ ਹੁਣ ਅਸੀਂ ਪਾਣੀ ਭਰਨਾ
ਧਾਗੇ,ਤਵੀਤ ਗਲ ‘ਚੋਂ ਦੇਣੇ ਲਾਹ ਬਾਪੂ
ਮੈਨੂੰ ਵੀ ਸਕੂਲੇ…….
ਖੁਸ਼ੀਆਂ ਦਾ ਮੈਂ ਸੰਸਾਰ ਹਾਂ
ਰਾਜਿਆਂ ਦੀ ਮੈਂ ਜਨਮਕਾਰ ਹਾਂ
ਮੇਰੇ ਅੱਜ ਵੀ ਅਧੂਰੇ ਚਾਅ ਨੇ
ਮੇਰਾ ਦਰਦ ਵੀ ਲੋਕਾਂ ਨੂੰ ਸਮਝਾ ਬਾਪੂ
ਮੈਨੂੰ ਵੀ ਸਕੂਲੇ…….
ਸੁਣਿਆਂ ਸਟੇਟ ‘ਚ ਮਾਨਸਾ ਦਾ ਨਾਂ ਬੜਾ ਏ
ਕਰਦੇ ਮਿਹਨਤ ਸਾਰੇ ਇਹ ਤਾਂ ਬੜਾ ਏ
ਪ੍ਰਿੰਸੀਪਲ ਬੂਟਾ ਸੇਖੋਂ ਰੌਣਕ ਡਾਇਟਾਂ ਦੀ
ਇਹਨਾਂ ‘ਚ ਮੈਂ ਵੀ ਦੇਣਾ ਹਿੱਸਾ ਪਾ ਬਾਪੂ
ਮੈਨੂੰ ਵੀ ਸਕੂਲੇ…….
ਜਿਸ ਦੀ ਧੀ ਪੜ੍ਹ ਜਾਂਦੀ ਏ
ਉਸ ਦੀ ਕੁਲ ਤਰ ਜਾਂਦੀ ਏ
ਹੁਣ ਤੂੰ ਵੀ ਆਗਿਆ ਦੇ- ਦੇ
ਸ਼ੇਰਖਾਂ ਦੇ ਸਰਕਾਰੀ ਸਕੂਲ ‘ਚ ਦਾਖ਼ਲ ਕਰਵਾ ਬਾਪੂ
ਮੈਨੂੰ ਵੀ ਸਕੂਲੇ…….
ਤੂੰ ਐਵੇਂ ਕਾਹਤੋਂ ਮੇਰੀ ਫਿਕਰ ਕਰਦਾ
ਸਮਾਜ ਦੀਆਂ ਗੱਲਾਂ ਤੇ ਯਕੀਨ ਕਰਦਾ
ਕਰਕੇ ਮਾਸਟਰੀ ਦਾ ਕੋਰਸ ਉਪਰ ਜਾਵਾਂਗੀ
ਅਮਨ ਪੰਨੂ ਵਾਂਗ ਮੈਨੂੰ ਵੀ ਪੰਜਾਬੀ ਅਧਿਆਪਕ ਬਣਾ ਬਾਪੂ
ਮੈਨੂੰ ਵੀ ਸਕੂਲੇ…….

ਅਮਨਦੀਪ ਸਿੰਘ ਪੰਨੂ
ਪੰਜਾਬੀ ਮਾਸਟਰ
ਸਰਕਾਰੀ ਮਿਡਲ ਸਕੂਲ- ਸ਼ੇਰਖਾਂ ਵਾਲਾ
ਜਿਲ੍ਹਾ- ਮਾਨਸਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਵ ਮੈਰਿਜ
Next articleਏਹੁ ਹਮਾਰਾ ਜੀਵਣਾ ਹੈ- 242