ਰਾਏਕੋਟ ਗੁਰਭਿੰਦਰ ਗੁਰੀ (ਸਮਾਜ ਵੀਕਲੀ): ਪਿੰਡ ਸ਼ਹਿਬਾਜ਼ਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਬਾਜ਼ਪੁਰਾ ਵਿਖੇ ਸੈਂਟਰ ਮੁੱਖ ਅਧਿਆਪਕ ਸ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਵਾਤਾਵਰਨ ਦੀ ਸੁਰੱਖਿਆ ਅਤੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਖੇਤੀਬਾੜੀ ਵਿਭਾਗ ਤੋਂ ਆਏ ਡਾ. ਰੁਪਿੰਦਰ ਕੌਰ ਜੱਸਲ ਅਤੇ ਉਨ੍ਹਾਂ ਨਾਲ ਸ. ਸ਼ਮਸ਼ੇਰ ਸਿੰਘ ,ਸ.ਗੁਰਵੀਰ ਸਿੰਘ ਨੇ ਸਕੂਲੀ ਬੱਚਿਆਂ ਅਤੇ ਨਗਰ ਨਿਵਾਸੀ ਪਤਵੰਤਿਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਪਰਾਲੀ ਨੂੰ ਜਲਾਉਣ ਦੀ ਥਾਂ ਉਸ ਦੀ ਉਚਿਤ ਵਰਤੋਂ ,ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੱਤੀ । ਜਿਸ ਨਾਲ ਵਾਤਾਵਰਣ ਚੌਗਿਰਦੇ ਨੂੰ ਬਚਾਇਆ ਜਾ ਸਕੇ। ਇਸ ਸੈਮੀਨਾਰ ਵਿੱਚ ਸਕੂਲੀ ਬੱਚਿਆਂ ਵੱਲੋਂ ਵਾਤਾਵਰਣ ਦੀ ਸੰਭਾਲ ਸਬੰਧੀ ਕਵਿਤਾ ਗਾਕੇ ਅਤੇ ਪੋਸਟਰ ਬਣਾ ਕੇ ਵਾਤਾਵਰਨ ਦੀ ਸੰਭਾਲ ਸਬੰਧੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡਾ. ਰੁਪਿੰਦਰ ਕੌਰ ਜੱਸਲ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵਜੋਂ ਸਟੇਸ਼ਨਰੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸੈਮੀਨਾਰ ਵਿਚ ਉਚੇਚੇ ਤੌਰ ਤੇ ਪਹੁੰਚੇ ਸਰਪੰਚ ਦਰਸ਼ਨ ਸਿੰਘ ਮਾਨ , ਸਾਬਕਾ ਸਰਪੰਚ ਸਵਰਨ ਸਿੰਘ, ਚੇਅਰਮੈਨ ਮਲਕੀਤ ਸਿੰਘ, ਸ.ਅਜਮੇਰ ਸਿੰਘ ਸਰਕਲ ਇੰਚਾਰਜ,ਸ.ਕਰਨੈਲ ਸਿੰਘ ਕੈਲੇ, ਸ.ਜਰਨੈਲ ਸਿੰਘ ਧਾਲੀਵਾਲ, ਸ.ਕੁਲਦੀਪ ਸਿੰਘ ਨੇ ਹਾਜ਼ਰ ਹੋ ਕੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸੈਂਟਰ ਮੁੱਖ ਅਧਿਆਪਕ ਵੱਲੋਂ ਖੇਤੀਬਾੜੀ ਵਿਭਾਗ ਤੋਂ ਆਈ ਟੀਮ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਸਰਪੰਚ ਸਾਹਿਬ ਅਤੇ ਹਾਜਰ ਪਤਵੰਤਿਆਂ ਦੇ ਸਹਿਯੋਗ ਨਾਲ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਮੌਕੇ ਸਮੂਹ ਸਕੂਲ ਸਟਾਫ ਸਿੰਗਾਰਾ ਸਿੰਘ, ਮਨਪ੍ਰੀਤ ਕੌਰ ,ਸ਼ਰਨਜੀਤ ਕੌਰ, ਜਸ਼ਨਪ੍ਰੀਤ ਕੌਰ, ਗੁਰਪ੍ਰੀਤ ਕੁਮਾਰ ਆਦਿ ਹਾਜ਼ਰ ਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly