(ਸਮਾਜ ਵੀਕਲੀ)
ਕਹੇ ਸੰਤ ਢੱਡਰੀਆਂ ਵਾਲਾ,
ਤੇਰਾ ਯਾਰ ਕਿੱਧਰ ਨੂੰ ਹੋ ਤੁਰਿਆ,
ਸਭ ਲੋਕ ਕਹਿਣ ਇਸ ਮਰਦਾਨੇ ਨੂੰ।
ਵਾਸ ਬਣਾਇਆ ੧ਓਂਕਾਰ ਦਾ,
ਕੱਟਿਆ ਜਾਤਾਂ ਦੇ ਖਾਨੇ ਨੂੰ।
ਬਾਬਾ ਘੁੰਮਿਆਂ ਸਾਰੀਆਂ ਚਾਰੋਂ ਦਿਸ਼ਾਵਾਂ ,
ਪਹਾੜ ਘਾਟੀਆਂ ਵਾਦੀਆਂ ਸਾਰੇ ਘੁੰਮ ਤੇ।
ਬਾਬੇ ਦੀਆਂ ਪਹੇਲੀਆਂ ਦਾ ਨਾ ਮਿਲੇ ਉਤਰ,
ਮਿਲਣ ਪਹੁੰਚਦੇ ਰਹਿਣ ਸਾਰੇ ਹੁੰਮ ਹੁੰਮ ਕੇ।
ਕਿਤੇ ਕਿਤੇ ਟੱਕਰਦੇ ਸੀ ਪੁੱਠੇ ਦਿਮਾਗ ਆਲੇ,
ਸਿੱਧੇ ਰਾਹ ਪਾ ਕੇ ਸੱਜਣ ਬਣਾਇਆ।
ਸਵਖਤੇ ਉੱਠ ਕੇ ਧੁਰਕੀ ਆਉਂਦੀ ਬਾਣੀ,
ਮਰਦਾਨੇ ਮਰਜਾਣੇ ਨੇ ਰਬਾਬ ਜਦੋਂ ਵਜਾਇਆ।
ਕਾਲਖ਼ ਦੀ ਚਾਦਰ ਫਿਰ ਵਿਛ ਰਹੀ,
ਬ੍ਰਾਹਮਣੀ ਵਹਿਮਾ ਭਰਮਾ ਦੀ ਸੋਚ ਦੇ ਨਾਲ।
ਇਹਨਾਂ ਜਾਲਿਆਂ ਨੂੰ ਸਾਫ ਕਰਨ ਲਈ,
ਬਾਣੀ ਉੱਤੇ ਅਮਲ ਅਤੇ ਪਖੰਡਾਂ ਦੀ ਰੋਕ ਦੇ ਨਾਲ।
ਬਾਬਾ ਨਾਨਕ, ਭਾਈ ਬਾਲਾ ਤੇ ਭਾਈ ਮਰਦਾਨਾ,
ਚਾਨਣ ਵੰਡਣ ਲਈ ਗਾਹਿਆ ਜੱਗ ਭਗਤਾਂ ਨੇ।
ਜਿਸ ਸੱਚ ਨੂੰ ਗੁਰਬਾਣੀ ਰੂਪ ਦਿੱਤਾ ਗੁਰਾਂ ਨੇ,
ਰੁਸ਼ਨਾਈ ਦਿੰਦੇ ਰਹਿਣਾ ਇਸ ਦੀਆਂ ਲਪਟਾਂ ਨੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly