ਰਣਵੀਰ ਬੇਰਾਜ,(ਸਮਾਜ ਵੀਕਲੀ): ਪ੍ਰਮੀਤ ਕੌਰ ਚੱਕ ਰਾਮੂੰ ਬਹਿਰਾਮ ਹਰ ਸਾਲ ਦੀ ਤਰਾਂ ਇਸ ਸਾਲ ਵੀ ( ਬੈਂਸ ) ਜਠੇਰਿਆ ਦਾ ਸਲਾਨਾ ਜੋੜ ਮੇਲਾ ਪਿੰਡ ਪਠਲਾਵਾ ਜਿਲ੍ਹਾ ( ਨਵਾਂ ਸ਼ਹਿਰ ) ਵਿੱਖੇ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ 21 ਮਾਰਚ ਦਿਨ ਮੰਗਲਵਾਰ ਨੂੰ 10. 30 ਵਜੇ ਸਮੂਹ ਸੰਗਤਾ ਵਲੋਂ ਨਿਸ਼ਾਨ ਸਾਹਿਬ ਨੂੰ ਚੋਲ੍ਹੇ ਪਹਿਨਾਏ ਗਏ, ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਤੇ ਆਏ ਹੋਏ ਕਲਾਕਾਰ ਗਾਇਕਾ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਚੱਕ ਰਾਮੂੰ, ਗਾਇਕਾ ਬੇਬੀ ਏ ਕੌਰ, ਗਾਇਕ ਸੋਨਾ ਬੈਂਸ ਫਗਵਾੜਾ, ਗਾਇਕ ਜੋੜੀ ਕੇ ਐਸ ਮਹਿਮੀ ਸੋਨੀਆਂ ਮਹਿਮੀ, ਚਰਨਜੀਤ ਚੀਮਾਂ ਬੀਬਾ ਨੂਰੀ, ਹਰਭਜਨ ਸਿੰਘ ਬਕਾਪੁਰੀ, ਰੇਖਾ ਰਜਨ ਬੰਗਾ, ਭੋਲਾ ਕੋਮਲ ਬੀਬਾ ਜਗਦੀਸ਼ ਕੌਰ, ਬਲਜਿੰਦਰ ਗੁਰੂ ਬੀਬਾ ਜਸਵੀਰ ਕੌਰ, ਸਰਤਾਜ ਅਲੀ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਗੁਰੂ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਦਰਬਾਰ ਦੀ ਕਮੇਟੀ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਦਿਲਾਬਰ ਲਾਲ ਪਠਲਾਵਾ, ਸਦਾ ਰਾਮ ਪਿੰਡ ਚਚਰਾੜੀ, ਬਲਿਹਾਰ ਸਿੰਘ ਨਵਾਂ ਸ਼ਹਿਰ, ਜਨਕ ਰਾਜ ਆਦਿ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਸੈਕਟਰੀ ਬਲਵਿੰਦਰ ਸਿੰਘ ਜਲੰਧਰ ਵਲੋਂ ਕੀਤੀ ਗਈ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly