(ਸਮਾਜ ਵੀਕਲੀ)
ਬੱਚਿਓ, ਕਿਤਾਬਾਂ ਨਾਲ ਕਰੋ ਪਿਆਰ,
ਇਹਨਾਂ ਵਿੱਚ ਹੈ ਜੀਵਨ ਸਾਰ।
ਵਿਦਵਾਨਾਂ ਨੂੰ ਜਦ ਤੁਸੀਂ ਪੜ੍ਹੋਗੇ,
ਜ਼ਿੰਦਗੀ ਦਾ ਸੰਘਰਸ਼ ਲੜ੍ਹੋਗੇ।
ਚੰਗੀਆਂ ਕਿਤਾਬਾਂ ਸਾਡੀਆਂ ਮਿੱਤਰ,
ਜਾਣਕਾਰੀ ਵਿੱਚ ਹੁੰਦੀ ਇਕੱਤਰ।
ਆਪਣੇ ਘਰ ਲਾਇਬ੍ਰੇਰੀ ਬਣਾਓ,
ਵਧੀਆ ਵਧੀਆ ਕਿਤਾਬਾਂ ਲਿਆਓ।
ਛੁਪਿਆ ਹੈ ਵਿੱਚ ਅਨਮੋਲ ਖ਼ਜ਼ਾਨਾ,
ਪੜ੍ਹਿਆ ਲਿਖਿਆ ਦਾ ਬੱਚਿਓ ਜ਼ਮਾਨਾ।
ਮਨ ਇਕਾਗਰ ਜਦ ਤੁਸੀਂ ਕਰੋਗੇ,
ਇੱਕ ਵੱਖਰੇ ਰਸ ਨਾਲ ਫੇਰ ਭਰੋਗੇ।
ਬੱਚਿਓ ਪੜ੍ਹੋ ਕਿਤਾਬਾਂ ਤੇ ਬਣੋ ਸਿਆਣੇ,
ਪੱਤੋ, ਵਧੀਆ ਮਿਲਣ ਟਿਕਾਣੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly