ਸੱਧਰਾਂ ਉਜਾੜ ਗਿਆ ਚਿੱਟਾ

ਸਿਮਰਜੀਤ ਕੌਰ ਰਾਮਗੜ੍ਹੀਆ ਸੈਮ

(ਸਮਾਜ ਵੀਕਲੀ)

ਬਾਹਾਂ ਚ ਲਾਲ ਸੁਰਖ਼ ਚੂੜਾ ਸੀ,
ਸੱਧਰਾਂ ਦਾ ਰੰਗ ਵੀ ਬਹੁਤ ਗੂੜ੍ਹਾ ਸੀ!
ਹਜ਼ੇ ਮਾਹੀਏ ਨਾਲ ਹਾਸੇ ਠੱਠੇ ਕਰਨੇ ਸੀ,
ਮੇਰੇ ਬੋਲ ਤੇ ਹੁੰਗਾਰੇ ਓਹਨੇ ਭਰਨੇ ਸੀ!
ਹਜੇ ਮੂੰਹ ਚ ਬੁਰਕੀਆਂ ਪੌਣੀਆਂ ਸੀ,
ਹਜੇ ਹੋਰ ਸੱਧਰਾਂ ਜਵਾਨ ਹੋਣੀਆਂ ਸੀ!
ਮੈਂ ਉਸ ਨਾਲ ਪਿਆਰ -ਪੰਧ ਤਸਵੀਰਾਂ ਕਾਰਵਉਣੀਆਂ ਸੀ,
ਪੇਕੇ ਘਰ ਚ ਜਵਾਈ ਨੇ ਠਾਠਾਂ ਮਾਰ ਜਾਣਾ ਸੀ!
ਬਾਬਲ ਨੇ ਵਰ ਸਿਰੇ ਦਾ ਟੋਲਿਆ ਸਖੀਆਂ ਦੇ ਕਾਲਜੇ ਭਾਬੜ ਜਾ, ਮੈਂ ਵੀ ਮਚਾਣਾ ਸੀ!
ਪੁੰਗਰਦੀ ਟਾਹਣੀ ਬੜੀ ਛੇਤੀ ਹੀ ਮੁਰਝਾ ਗਈ,
ਮਾਪਿਆਂ ਦੀ ਲਾਡਲੀ ਨਸ਼ੇੜੀ ਦੇ ਘਰ ਜੋ ਆਹ ਗਈ!
ਕੁੱਟਮਾਰ ਵੀ ਹੋ ਗਈ ਸੀ ਥੋੜੇ ਜੇ ਦਿਨਾਂ ਚ,
ਲਾਜ ਦਾ ਢੋਂਗ ਬਚਾਉਣ ਲਈ ਉਹ ਵੀ ਮੈਂ ਖਾ ਲਈ !
ਬਹੁਤੀ ਲੰਬੀ ਨਹੀ ਚੱਲੀ ਇਹ ਲੜਾਈ ਹੱਥੀਂ ਓਹੀ ਚੂੜਾ ਸੀ,
ਸੱਧਰਾਂ ਮੇਰੀਆਂ ਮਰ ਗਈਆਂ!
ਦੁੱਖ ਹੋਇਆ ਹੋਰ ਗੂੜਾ ਸੀ,
ਬਸ ਵਿਧਵਾ ਬਣ ਕੇ ਬਹਿ ਗਈ ਸੀ!
ਪਹਿਚਾਣ ਨਸ਼ੇੜੀ ਦੇ ਘਰਦੀ ਦੀ ਬਣ ਰਹਿ ਗਈ ਸੀ !
ਛੋਟੇ ਜੇ ਸਫ਼ਰ ਨੇ ਅਜਿਹਾ ਸਬਕ ਸਿੱਖਾਂ ਦਿਤਾ,
ਮੁੰਦਰੀ ਵਿਚੋਲਿਆ ਦੀ ,ਤੇ ਕਿੱਲੇ ਮੁੰਡੇ ਦੇ!
ਇੱਜਤ ਦੁਨਿਆਵੀ ਰਿਸ਼ਤਿਆਂ ਦੀ ਨੇ, ਇਕ ਮਾੜਾ ਖੇੜ ਰਚਾ ਦਿਤਾ!
ਸਮੇ ਨੇ ਕੁਝ ਫਿਰ ਅਜਿਹਾ ਖੇਡ ਰਚਾਇਆ !
ਇਨ੍ਹੀ ਉਮਰ ਕਿਵੇਂ ਗੁਜ਼ਰੂ,
ਆਖ ਛੋਟੇ ਦੇ ਘਰ ਬਿਠਾਇਆ !
ਮੇਰੀ ਰੂਹ ਤੇ ਕਿ ਬੀਤੀ, ਨਾ ਮੈਥੋਂ ਕਿਸੇ ਪੁੱਛਿਆ!
ਨਾ ਮੈਂ ਹੀ , ਆਖ ਸੁਣਾਇਆ !
ਪਿਓ ਦੀ ਲਾਡੋ ਨੇ, ਤਮਾਸ਼ਾ ਬਣ ਹਰ ਇੱਕ ਫਰਜ਼ ਨਿਭਾਇਆ !
ਜੁੱਤੀ ਕਾਇਮ ਹੋਵੇ ਪਿਓ ਦੀ ਜੇ ਬਚਪਨ ਤੋ,
ਮਿਸਾਲ ਕਿ ਪੁੱਤ ਵਿਗੜ ਜਾਵੇ !
ਲਾਲਚ ਤੋਂ ਬਗੈਰ ਜੇ ਚੌਣ ਕੀਤੀ ਹੋਵੇ ਲੀਡਰ ਦੀ,
ਤੇ ਕੁਲ ਪੰਜਾਬ ਦੀ ਸੁਧਰ ਜਾਵੇ !
ਹੱਥ ਜੋੜ ਸੈਮ ਫਿਰ ਅਰਜ ਕਰੇ ਰੋਕ ਲਵੋ,
ਜੇ ਰੁਕਦਾ ਇਹ ਕਹਿਰ ਯਾਰੋ !
ਹੋਰ ਕਿੰਨਾ ਚਿਰ ਜਵਾਨ ਪੁਤਰਾਂ ਦੇ ਸੱਥਰਾ ਤੇ,
ਪਾਉਣੇ ਆ ਜਵਾਨ ਧੀਆਂ , ਨੂੰਹਾਂ , ਭੈਣਾਂ ਨੇਂ ਵੈਣ ਯਾਰੋ!
ਹੋਰ ਕਿੰਨਾ ਚਿਰ ਇਸ ਚਿੱਟੇ ਨੇ ਪਵਾਉਣੇ ਨੇ ਮਾਵਾਂ ਤੋਂ ਵੈਣ ਯਾਰੋ!

ਸਿਮਰਜੀਤ ਕੌਰ ਰਾਮਗੜ੍ਹੀਆ ਸੈਮ

9877113376, 9781491600

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਵਿੱਤਰ ਗ੍ਰੰਥ
Next articleਕੰਬੋਜ ਘਰਾਣੇ ਦਾ ਚਿਰਾਗ ਸਿੱਖ ਰਾਜ ਦਾ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ