ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਨਵੇਂ ਲੰਗਰ ਹਾਲ ਦੇ ਨਿਰਮਾਣ ਕਾਰਜ ਅਰੰਭ

ਵੱਡੀ ਗਿਣਤੀ ਵਿੱਚ ਹਾਜ਼ਰ ਸੰਤਾਂ ਮਹਾਂਪੁਰਸ਼ਾਂ ਨੇ ਰੱਖੀ ਨੀਂਹ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਨਵੇਂ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਕਾਰਜ ਅੱਜ ਪ੍ਰਾਰੰਭ ਕਰਦੇ ਹੋਏ ਮੁਖ ਸੇਵਾਦਾਰ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ, ਸੰਤ ਬਾਬਾ ਬਾਜ ਸਿੰਘ ਗੱਗੋਬੂਹਾ, ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ, ਬਾਬਾ ਇੰਦਰ ਸਿੰਘ ਹਜ਼ੂਰ ਸਾਹਿਬ, ਬਾਬਾ ਹਰਜੀਤ ਸਿੰਘ ਨੌਰੰਗਾਬਾਦ ਵਾਲੇ, ਬਾਬਾ ਗੁਰਦੇਵ ਸਿੰਘ ਗੱਗੋਬੂਹਾ, ਬਾਬਾ ਬਲਵਿੰਦਰ ਸਿੰਘ ਭਾਣੋਲੰਗਾ,ਸੰਤ ਬਾਬਾ ਜੈ ਸਿੰਘ ਮਹਿਮਦਵਾਲ, ਬਾਬਾ ਹਰਦੀਪ ਸਿੰਘ ਲਾਲੀ ਅੰਮ੍ਰਿਤਸਰ,ਬਾਬਾ ਦਲਬੀਰ ਸਿੰਘ ਸੋਨੀ ਬਾਬਾ ਬੂੜੇਵਾਲ, ਬਾਬਾ ਬਲਵਿੰਦਰ ਸਿੰਘ ਰੱਬ ਜੀ ਤੇ ਹੋਰ ਸੰਤਾਂ ਮਹਾਂਪੁਰਸ਼ਾਂ ਵੱਲੋਂ ਨੀਹ ਰੱਖੀ ਗਈ ।

ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਲੰਗਰ ਹਾਲ ਦੇ ਨਿਰਮਾਣ ਕਾਰਜਾਂ ਦੀ ਅਰੰਭਤਾ ਦੀ ਅਰਦਾਸ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਵੱਲੋਂ ਕੀਤੀ ਗਈ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਵਾਲਿਆਂ ਵੱਲੋਂ ਲੰਗਰ ਹਾਲ ਦੇ ਨਿਰਮਾਣ ਕਾਰਜਾਂ ਦੀ ਨੀਂਹ ਰੱਖਣ ਲਈ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਨੂੰ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਕੀਤਾ। ਮੁਖ ਸੇਵਾਦਾਰ ਬਾਬਾ ਹਰਜੀਤ ਸਿੰਘ ਵੱਲੋਂ ਨਵੇਂ ਲੰਗਰ ਹਾਲ ਦੇ ਨਿਰਮਾਣ ਕਾਰਜਾਂ ਦੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵੱਧ ਤੋਂ ਵੱਧ ਸੰਗਤਾਂ ਸੇਵਾਂ ਦੇ ਇਹਨਾਂ ਮਹਾਨ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਜੀਵਨ ਸਫਲਾ ਕਰਨ ਤਾਂ ਜੋ ਸੰਗਤਾਂ ਦੀ ਸਹੂਲਤ ਵਾਸਤੇ ਇਹ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਜਲਦੀ ਹੋ ਸਕੇ। ਇਸ ਮੌਕੇ ਦਾਨੀ ਸੱਜਣਾਂ ਵਲੋਂ ਰੇਤਾ, ਬੱਜਰੀ, ਸੀਮਿੰਟ ਆਦਿ ਸਮਾਨ ਅਤੇ ਮਾਇਆ ਮੌਕੇ ਤੇ ਹੀ ਭੇਟ ਕੀਤੀ ਗਈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਇੰਦਰਜੀਤ ਸਿੰਘ ਸੈਕਟਰੀ ਵੱਲੋਂ ਨਿਭਾਈ ਗਈ। ਇਸ ਮੌਕੇ ਸੰਗਤਾਂ ਵਾਸਤੇ ਚਾਹ, ਪਕੌੜੇ, ਮਠਿਆਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਇਸ ਮੌਕੇ ਹੋਰਨਾ ਤੋਂ ਇਲਾਵਾ ਭਾਈ ਮੰਗਲ ਸਿੰਘ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਗਿਆਨੀ ਕਰਮਜੀਤ ਸਿੰਘ ਸੈਫਲਾਬਾਦ,ਭਾਈ ਪ੍ਰਤਾਪ ਸਿੰਘ ਹੈਡ ਗ੍ਰੰਥੀ,ਭਾਈ ਬਲਜੀਤ ਸਿੰਘ ਵਿਰਕ,ਭਾਈ ਚੰਨਣ ਸਿੰਘ,ਭਾਈ ਸੁਖਜਿੰਦਰ ਸਿੰਘ ਮੋਨੀ ਹਜੂਰੀ ਰਾਗੀ,ਭਾਈ ਝਿਰਮਲ ਸਿੰਘ, ਭਾਈ ਸੰਤੋਖ ਸਿੰਘ ਪ੍ਰਧਾਨ ਗੁਰੂ ਨਾਨਕ ਸੇਵਕ ਜਥਾ ਬਾਹਰਾ, ਭਾਈ ਸੁਰਿੰਦਰ ਸਿੰਘ ਕਪੂਰਥਲਾ , ਸੇਵਾਦਾਰ ਭਾਈ ਸੂਬਾ ਸਿੰਘ, ਬਲਜਿੰਦਰ ਸਿੰਘ ਸ਼ੇਰਾ ਦਰੀਏਵਾਲ, ਪ੍ਰਧਾਨ ਗੁਰਦਿਆਲ ਸਿੰਘ, ਚਰਨ ਸਿੰਘ ਦਰੀਏਵਾਲ, ਭਾਈ ਜੋਗਾ ਸਿੰਘ, ਭਾਈ ਕੁਲਵੰਤ ਸਿੰਘ,ਭਾਈ ਬਚਿੱਤਰ ਸਿੰਘ,ਭਾਈ ਸੁਖਬੀਰ ਸਿੰਘ,ਭਾਈ ਲਖਵਿੰਦਰ ਸਿੰਘ ਮੋਨੀ , ਨਿਰਮਲ ਸਿੰਘ ਨੱਥੂਪੁਰ ,ਦਿਲਬਾਗ ਸਿੰਘ ਚੇਲਾ, ਸਵਰਨ ਸਿੰਘ ਠੱਟਾ, ਬਲਬੀਰ ਸਿੰਘ, ਹਰਜਿੰਦਰ ਸਿੰਘ, ਕਰਮਜੀਤ ਸਿੰਘ ਚੇਲਾ, ਰਣਜੀਤ ਸਿੰਘ ਦਰੀਏਵਾਲ, ਸੁਖਦੇਵ ਸਿੰਘ ਸੋਢੀ, ਸੁਖਵਿੰਦਰ ਸਿੰਘ ਸਾਬਾ, ਨਿਰਮਲ ਸਿੰਘ,ਮਾ ਦਲਬੀਰ ਸਿੰਘ,ਬਿਕਰਮਜੀਤ ਸਿੰਘ, ਕੈਪਟਨ ਜਸਵਿੰਦਰ ਸਿੰਘ, ਬਲਬੀਰ ਸਿੰਘ ਸੈਦਪੁਰ, ਹਰਭਜਨ ਸਿੰਘ ਬੂੜੇਵਾਲ, ਚਰਨ ਸਿੰਘ, ਬਲਦੇਵ ਸਿੰਘ ਫੌਜੀ, ਤੀਰਥ ਸਿੰਘ, ਦਲਵਿੰਦਰ ਸਿੰਘ ਖੁਰਦਾਂ, ਹਰਭਜਨ ਸਿੰਘ ਫੱਤੋਵਾਲ,ਹਰਜੀਤ ਸਿੰਘ,ਲਾਲੀ ਨਸੀਰਪੁਰ,ਮੰਗਲ ਸਿੰਘ,ਸੱਚਾ ਸਿੰਘ,ਗਿਆਨ ਸਿੰਘ, ਅਵਤਾਰ ਸਿੰਘ ਕਪੂਰਥਲਾ,ਲਾਲੀ ਸ਼ਿਕਾਰਪੁਰ,ਗੁਰਮੇਜ ਸਿੰਘ ਸੈਦਪੁਰ,ਤਰਸੇਮ ਸਿੰਘ,ਮਲਕੀਤ ਸਿੰਘ,ਸਾਧੂ ਸਿੰਘ ਠੱਟਾ, ਹਰਿੰਦਰ ਸਿੰਘ,ਜੀਤ ਸਿੰਘ,ਬਲਦੇਵ ਸਿੰਘ,ਗੁਰਵਿੰਦਰ ਸਿੰਘ , ਅਮਰਜੀਤ ਸਿੰਘ,ਜਗੀਰ ਸਿੰਘ, ਦਵਿੰਦਰ ਸਿੰਘ ਖੁਰਦਾਂ,ਨੱਥਾ ਸਿੰਘ, ਮਲਕੀਤ ਸਿੰਘ ਨਬੀ ਬਖਸ਼, ਮਨਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ ਅਤੇ ਸੇਵਾ ਦੇ ਮਹਾਨ ਕਾਰਜਾਂ ਵਿੱਚ ਯੋਗਦਾਨ ਪਾਇਆ ਤੇ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFilmmaker Vivek Agnihotri to appear before Delhi HC over tweets against judge
Next articleNashik-Mumbai ‘long march’ takes a toll on farmers’ health, 40 ill