ਡਾ. ਆਰਤੀ ‘ਲੋਕੇਸ਼’ ਦੇ ਨਾਵਲ ‘ਕਾਰਾਗਾਰ’ ਨੂੰ ‘ਆਪ੍ਰਵਾਸੀ ਹਿੰਦੀ ਸਾਹਿਤ ਸਿਰਜਣ’ ਦਾ ਮਿਲਿਆ ਸਨਮਾਨ

ਸਾਹਿਤ ਸਭਾਵਾਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਮਾਰਸਿਅਸ ਅਤੇ ਭਾਰਤ ਸਰਕਾਰ ਵਲੋਂ ਸਾਂਝੇ ਤੌਰ ’ਤੇ ਸਥਾਪਿਤ ‘ਮਹਾਤਮਾ ਗਾਂਧੀ ਸੰਸਥਾ ਮੌਕਾ­ (ਮਾਰਸਿਅਸ) ਵਲੋਂ ਹਰ ਦੋ ਸਾਲਾਂ ਵਿੱਚ ਇਕ ਵਾਰ ਦਿਤੇ ਜਾਣ ਵਾਲਾ ਸਭ ਤੋਂ ਉੱਤਮ ਸਨਮਾਨ ‘ਆਪ੍ਰਵਾਸੀ ਹਿੰਦੀ ਸਾਹਿਤਯ ਸਿਰਜਨ ਸਨਮਾਨ’ ਦਾ ਚੌਥਾ ਪੁਰਸਕਾਰ ਪਿਛਲੇ ਦਿਨੀਂ ਦੁਬਈ­ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੀ ਪ੍ਰਵਾਸੀ ਪ੍ਰਸਿੱਧ ਹਿੰਦੀ ਲੇਖਕਾ ਡਾ. ਆਰਤੀ ‘ਲੋਕੇਸ਼’ਨੂੰ ਉਸਦੇ ਹਿੰਦੀ ਨਾਵਲ ‘ਕਾਰਗਾਰ ਲਈ ਦਿੱਤਾ ਗਿਆ। ਪੁਰਸਕਾਰ ਵਿੱਚ ਉਸ ਨੂੰ ਸਨਮਾਨ ਪੱਤਰ ਦੇ ਨਾਲ ਰਾਸ਼ੀ ਵਜੋਂ ਦੋ ਹਜ਼ਾਰ ਅਮਰੀਕੀ ਡਾਲਰ ਵੀ ਭੇਟ ਕੀਤੇ ਗਏ। ਸਵਾਗਤੀ ਭਾਸ਼ਨ ਵਿੱਚ ਸੰਸਥਾ ਦੀ ਨਿਰਦੇਸ਼ਿਕਾ ਡਾ. ਵਿਧਿਓਤਮ ਕੁੰਜਲ ਨੇ ਇਸ ਅੰਤਰ ਰਾਸ਼ਟਰੀ ਸਨਮਾਨ ਦੇ ਪਿਛੋਕੜ­ ਇਤਿਹਾਸ ਅਤੇ ਚੋਣ ਬਾਰੇ ਦੱਸਿਆ। ਭਾਰਤੀ ਦੂਤਾਵਾਸ ਮਾਰਸਿਅਸ ਉੱਚ ਅਧਿਕਾਰੀ ਸੁਨੀਤਾ ਪਾਹੂਜਾ ਨੇ ਪ੍ਰਵਾਸੀ ਲਿਖਣ ਨੂੰ ਭਾਸ਼ਾ ਅਤੇ ਸੰਸਕਿ੍ਰਤੀ ਨਾਲ ਜੋੜਨ ਵਾਲੀ ਲੜੀ ਦੱਸਿਆ। ਡਾ. ਆਰਤੀ ਨੇ ਇਸ ਸਨਮਾਨ ਨੂੰ ਸਾਰੇ ਪ੍ਰਵਾਸੀ ਸਾਹਿਤਕਾਰਾਂ ਦਾ ਸਨਮਾਨ ਦੱਸਿਆ।

ਇੱਥੇ ਇਹ ਵੀ ਦੱਸਣਾ ਉਚਿਤ ਹੈ ਕਿ ਡਾ. ਆਰਤੀ ‘ਲੋਕੇਸ਼’ ਦੀਆਂ ਕਰੀਬ 16 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਨਾਵਲ ‘ਰੋਸ਼ਨੀ ਕਾ ਪਹਿਰਾ’­ ਕਹਾਣੀ ਸੰਗ੍ਰਹਿ ‘ਸਾਂਚ ਕੀ ਆਂਚ’ ਅਤੇ ‘ਕੁਹਾਸੇ ਕੀ ਤੁਹੀਨ’ ਅਤੇ ਤਿੰਨ ਕਾਵਿ ਸੰਗ੍ਰਹਿ ਵੀ ਛਪ ਚੁੱਕੇ ਹਨ। ਉਹਨਾਂ ਨੂੰ ਮਿਲੇ ਇਸ ਸਨਮਾਨ ਲਈ ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਮਨੋਜ ਕੁਮਾਰ ਪ੍ਰੀਤ­ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ­ ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ­ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ­ ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਹੋਰ ਬਰਨਾਲਾ ਦੀਆਂ ਸੰਸਥਾਵਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ।

ਤੇਜਿੰਦਰ ਚੰਡਿਹੋਕ­
ਸਾਹਿਤ ਸੰਪਾਦਕ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGarcetti confirmed as US Ambassador to India
Next articleਚੇਅਰਮੈਨ ਬਲਿਹਾਰ ਸੰਧੀ ਵਲੋਂ ਹੈਂਡੀਕੈਪਡ ਸੇਵਾ ਸੋਸਾਇਟੀ (ਰਜ਼ਿ.) ਪੰਜਾਬ ਦੀਆਂ ਅਹੁਦੇਦਾਰੀਆਂ ਭੰਗ